ਮੈਂ ਸਿਰਫ਼ ਆਪਣੀ ਪ੍ਰਕਿਰਿਆ, ਰੁਟੀਨ ਅਤੇ ਅਨੁਸ਼ਾਸਨ ''ਤੇ ਧਿਆਨ ਦਿੱਤਾ: ਜਾਇਸਵਾਲ

Tuesday, Nov 03, 2026 - 03:32 PM (IST)

ਮੈਂ ਸਿਰਫ਼ ਆਪਣੀ ਪ੍ਰਕਿਰਿਆ, ਰੁਟੀਨ ਅਤੇ ਅਨੁਸ਼ਾਸਨ ''ਤੇ ਧਿਆਨ ਦਿੱਤਾ: ਜਾਇਸਵਾਲ

ਕ੍ਰਾਈਸਟਚਰਚ : ਨਿਊਜ਼ੀਲੈਂਡ 'ਏ' ਵਿਰੁੱਧ ਦੂਜੇ ਅਨੌਪਚਾਰਿਕ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਨਾਬਾਦ 155 ਦੌੜਾਂ ਬਣਾ ਕੇ ਫਾਰਮ ਵਿੱਚ ਵਾਪਸੀ ਕਰਨ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਦੌਰਾਨ ਸਿਰਫ਼ ਆਪਣੀ ਪ੍ਰਕਿਰਿਆ, ਰੁਟੀਨ ਅਤੇ ਅਨੁਸ਼ਾਸਨ 'ਤੇ ਹੀ ਧਿਆਨ ਕੇਂਦਰਿਤ ਕੀਤਾ। ਮੰਗਲਵਾਰ ਨੂੰ ਡਰਾਅ ਸਮਾਪਤ ਹੋਏ ਇਸ ਮੈਚ ਤੋਂ ਬਾਅਦ ਜਾਇਸਵਾਲ ਨੇ ਦੱਸਿਆ ਕਿ ਨਿਊਜ਼ੀਲੈਂਡ ਦਾ ਠੰਢਾ ਮੌਸਮ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਨਾਲੋਂ ਕਾਫ਼ੀ ਵੱਖਰੀ ਕਿਸਮ ਦੀ ਚੁਣੌਤੀ ਪੇਸ਼ ਕਰਦਾ ਹੈ0।

ਜਾਇਸਵਾਲ ਅਨੁਸਾਰ ਇੱਥੇ ਸ਼ੁਰੂਆਤ ਵਿੱਚ ਗੇਂਦ ਕਾਫ਼ੀ ਸੀਮ ਅਤੇ ਸਵਿੰਗ ਹੁੰਦੀ ਹੈ, ਜਿਸ ਕਾਰਨ ਧੀਰਜ ਨਾਲ ਖੇਡਣਾ ਪੈਂਦਾ ਹੈ ਅਤੇ ਸਰੀਰ ਦੇ ਨੇੜੇ ਰਹਿ ਕੇ ਖੇਡਣ ਦੀ ਤਕਨੀਕ ਕਾਰਗਰ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੇਂਦ ਪੁਰਾਣੀ ਹੋਣ ਤੋਂ ਬਾਅਦ ਵਧੀਆ ਸ਼ਾਟ ਖੇਡਣਾ ਆਸਾਨ ਹੋ ਜਾਂਦਾ ਹੈ। 19 ਨਵੰਬਰ ਤੋਂ ਸ਼ੁਰੂ ਹੋਣ ਵਾਲੀ 2 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਜਾਇਸਵਾਲ ਦਾ ਫਾਰਮ ਵਿੱਚ ਪਰਤਣਾ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਹੈ।


author

Tarsem Singh

Content Editor

Related News