ਪਤਨੀ ਦਾ ਕਤਲ ਕਰ ਚੁੱਕਿਐ ਇਹ ਖਿਡਾਰੀ! ਫਾਂਸੀ ''ਤੇ ਲਟਕਣ ਵਾਲਾ ਇਕਲੌਤਾ ਕ੍ਰਿਕਟਰ

Monday, Jan 20, 2025 - 02:22 PM (IST)

ਪਤਨੀ ਦਾ ਕਤਲ ਕਰ ਚੁੱਕਿਐ ਇਹ ਖਿਡਾਰੀ! ਫਾਂਸੀ ''ਤੇ ਲਟਕਣ ਵਾਲਾ ਇਕਲੌਤਾ ਕ੍ਰਿਕਟਰ

ਸਪੋਰਟਸ ਡੈਸਕ- ਕਿਸੇ ਵੀ ਖੇਡ ਵਿੱਚ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ ਪਰ ਜਦੋਂ ਕਿਸੇ ਖਿਡਾਰੀ ਨੂੰ ਕਾਨੂੰਨੀ ਤੌਰ 'ਤੇ ਸਜ਼ਾ ਮਿਲਦੀ ਹੈ ਤਾਂ ਇਹ ਵੱਡੀ ਖ਼ਬਰ ਬਣ ਜਾਂਦੀ ਹੈ। ਕ੍ਰਿਕਟ 'ਚ ਮੈਦਾਨ 'ਤੇ ਖੇਡ ਦੌਰਾਨ ਖਿਡਾਰੀਆਂ ਵਿਚਾਲੇ ਝਗੜੇ ਤੋਂ ਬਾਅਦ ਉਨ੍ਹਾਂ ਨੂੰ ਖੇਡ ਦੇ ਨਿਯਮਾਂ ਮੁਤਾਬਕ ਸਜ਼ਾ ਵੀ ਦਿੱਤੀ ਗਈ ਹੈ ਪਰ ਵਿਸ਼ਵ ਕ੍ਰਿਕਟ 'ਚ ਇਕ ਅਜਿਹਾ ਖਿਡਾਰੀ ਵੀ ਆਇਆ ਹੈ, ਜਿਸ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਉਸਨੂੰ ਫਾਂਸੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : Champions Trophy ਲਈ ਭਾਰਤੀ ਟੀਮ ਦਾ ਐਲਾਨ, ਪੰਜਾਬੀਆਂ ਦੀ ਹੋਈ ਬੱਲੇ-ਬੱਲੇ

ਦਰਅਸਲ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਲੇਸਲੀ ਹਿਲਟਨ ਨੂੰ 50 ਸਾਲ ਦੀ ਉਮਰ 'ਚ ਪਤਨੀ ਦੀ ਹੱਤਿਆ ਦੇ ਦੋਸ਼ 'ਚ ਫਾਂਸੀ ਦੇ ਦਿੱਤੀ ਗਈ ਸੀ। ਸਾਲ 1905 'ਚ ਜਮਾਇਕਾ 'ਚ ਪੈਦਾ ਹੋਏ ਲੇਸਲੀ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਕੌਣ ਸਨ, ਜਦਕਿ ਉਸ ਤੋਂ ਬਾਅਦ ਜਦੋਂ ਉਹ ਸਿਰਫ 3 ਸਾਲਾ ਦਾ ਸੀ ਤਾਂ ਉਸ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਕਾਫੀ ਸੰਘਰਸ਼ਪੂਰਨ ਰਹੀ। ਮਾਂ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਨੇ ਉਸ ਨੂੰ ਪਾਲਿਆ ਪਰ ਉਸ ਦੀ ਮੌਤ ਤੋਂ ਬਾਅਦ ਉਹ ਵੀ ਕਾਫੀ ਟੁੱਟ ਗਿਆ ਸੀ।

ਇਹ ਵੀ ਪੜ੍ਹੋ : ਅਨੁਸ਼ਕਾ ਦਾ ਸੀ ਵਿਰਾਟ ਦੇ ਦੋਸਤ ਨਾਲ ਅਫੇਅਰ! ਨਾਂ ਜਾਣ ਰਹਿ ਜਾਓਗੇ ਦੰਗ

ਸ਼ੁਰੂਆਤੀ ਦਿਨਾਂ ਵਿੱਚ, ਲੇਸਲੀ ਹਿਲਟਨ ਇੱਕ ਮਜ਼ਦੂਰ ਵਜੋਂ ਕੰਮ ਕਰਨ ਦੇ ਨਾਲ-ਨਾਲ ਇੱਕ ਦਰਜ਼ੀ ਦਾ ਕੰਮ ਕਰਦਾ ਸੀ। ਇਸ ਦੇ ਨਾਲ ਹੀ ਜਦੋਂ ਉਹ ਸਥਾਨਕ ਕਲੱਬ 'ਚ ਖੇਡਣ ਗਿਆ ਤਾਂ ਉੱਥੇ ਉਸ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 1935 'ਚ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਲੇਸਲੀ ਨੇ ਆਪਣੇ ਕ੍ਰਿਕਟ ਕਰੀਅਰ 'ਚ 6 ਟੈਸਟ ਮੈਚ ਖੇਡੇ, ਜਿਸ 'ਚ ਉਸ ਨੇ ਕੁੱਲ 70 ਦੌੜਾਂ ਬਣਾ ਕੇ 16 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਪੰਜਾਬ ਲਈ ਖੇਡੇਗਾ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਬਾਹਰ

ਮਹਿਲਾ ਨਾਲ ਪਿਆਰ ਤੇ ਫਿਰ ਕਤਲ
ਲੇਸਲੀ ਹਿਲਟਨ ਨੂੰ ਜਮੈਕਨ ਪੁਲਿਸ ਵਾਲੇ ਦੀ ਧੀ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਸਾਲ 1942 'ਚ ਉਨ੍ਹਾਂ ਦਾ ਵਿਆਹ ਹੋ ਗਿਆ। ਸ਼ੁਰੂਆਤੀ ਦੌਰ 'ਚ ਦੋਵਾਂ ਵਿਚਾਲੇ ਹਾਲਾਤ ਆਮ ਵਾਂਗ ਚੱਲ ਰਹੇ ਸਨ। ਇਸ ਤੋਂ ਬਾਅਦ ਸਾਲ 1954 ਵਿਚ ਜਦੋਂ ਉਨ੍ਹਾਂ ਦੀ ਪਤਨੀ ਕਿਸੇ ਕੰਮ ਲਈ ਨਿਊਯਾਰਕ ਗਈ ਤਾਂ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ। ਇਸ ਵਿਚ ਲੇਸਲੀ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ।

ਇਸ ਚਿੱਠੀ ਤੋਂ ਬਾਅਦ ਲੈਸਲੀ ਨੂੰ ਅਗਲੇ ਕੁਝ ਦਿਨਾਂ ਤੱਕ ਲਗਾਤਾਰ ਅਜਿਹੀਆਂ ਚਿੱਠੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਇਕ ਦਿਨ ਜਦੋਂ ਉਸ ਨੂੰ ਪੂਰੇ ਮਾਮਲੇ ਦੀ ਸੱਚਾਈ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਪਤਨੀ ਨੂੰ 7 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਾਲ 1955 ਵਿਚ, ਲੇਸਲੀ ਨੂੰ ਉਸ ਦੇ ਕਾਰਨਾਮੇ ਕਾਰਨ ਫਾਂਸੀ ਦੇ ਦਿੱਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News