IND vs SA: ਪੰਜਾਬ 'ਚ ਨਹੀਂ ਚੱਲੇ 'ਪੰਜਾਬੀ' ! ਬੁਰੀ ਤਰ੍ਹਾਂ ਫੇਲ੍ਹ ਹੋਏ ਸਟਾਰ ਖਿਡਾਰੀ

Friday, Dec 12, 2025 - 02:47 PM (IST)

IND vs SA: ਪੰਜਾਬ 'ਚ ਨਹੀਂ ਚੱਲੇ 'ਪੰਜਾਬੀ' ! ਬੁਰੀ ਤਰ੍ਹਾਂ ਫੇਲ੍ਹ ਹੋਏ ਸਟਾਰ ਖਿਡਾਰੀ

ਸਪੋਰਟਸ ਡੈਸਕ : ਬੀਤੇ ਦਿਨ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ 5 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦਾ ਦੂਜਾ ਮੁਕਾਬਲਾ ਪੰਜਾਬ ਦੇ ਮੁੱਲਾਂਪੁਰ ਟਾਊਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਪੀਸੀਏ ਸਟੇਡੀਅਮ ਵਿੱਚ ਖੇਡਿਆ ਗਿਆ। ਸਥਾਨਕ ਕ੍ਰਿਕਟ ਪ੍ਰੇਮੀਆਂ ਨੂੰ ਆਪਣੇ ਸਟਾਰ ਘਰੇਲੂ ਕ੍ਰਿਕਟਰਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਸੀ, ਪਰ ਮੈਚ ਦੌਰਾਨ ਜ਼ਿਆਦਾਤਰ ਖਿਡਾਰੀਆਂ ਨੇ ਨਿਰਾਸ਼ ਕੀਤਾ ।
ਅਰਸ਼ਦੀਪ ਸਿੰਘ ਨੇ ਲੁਟਾਏ ਸਭ ਤੋਂ ਵੱਧ ਦੌੜਾਂ
ਮੁੱਲਾਂਪੁਰ ਵਿੱਚ ਕਪਤਾਨ ਦੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਤੋਂ ਬਾਅਦ ਟੀਮ ਨੂੰ ਅਰਸ਼ਦੀਪ ਸਿੰਘ ਤੋਂ ਕਾਫੀ ਉਮੀਦਾਂ ਸਨ, ਪਰ ਉਹ ਪਿਛਲੇ ਮੁਕਾਬਲੇ ਵਿੱਚ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ। ਅਰਸ਼ਦੀਪ ਸਿੰਘ ਨੇ ਆਪਣੇ ਕੁੱਲ 4 ਓਵਰਾਂ ਵਿੱਚ 13.50 ਦੀ ਇਕਾਨਮੀ ਨਾਲ 54 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਜਿਨ੍ਹਾਂ ਦਾ ਪਾਰਿਵਾਰਿਕ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ, ਵੀ ਬੇਅਸਰ ਨਜ਼ਰ ਆਏ । ਉਨ੍ਹਾਂ ਨੇ ਵੀ 4 ਓਵਰਾਂ ਵਿੱਚ 11.25 ਦੀ ਇਕਾਨਮੀ ਨਾਲ 45 ਦੌੜਾਂ ਦਿੱਤੀਆਂ ਤੇ ਕੋਈ ਸਫਲਤਾ ਹੱਥ ਨਹੀਂ ਲੱਗੀ।
ਉਪ-ਕਪਤਾਨ ਸ਼ੁਭਮਨ ਗਿੱਲ ਹੋਏ ਜ਼ੀਰੋ 'ਤੇ ਆਊਟ
ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਦੌਰਾਨ ਵੀ ਪੰਜਾਬ ਦੇ ਬੱਲੇਬਾਜ਼ ਫਲਾਪ ਰਹੇ। ਉਪ-ਕਪਤਾਨ ਸ਼ੁਭਮਨ ਗਿੱਲ ਦੀ ਖਰਾਬ ਫਾਰਮ ਮੁਲਾਂਪੁਰ ਵਿੱਚ ਵੀ ਜਾਰੀ ਰਹੀ। ਪਾਰੀ ਦੀ ਸ਼ੁਰੂਆਤ ਕਰਦੇ ਹੋਏ, ਉਹ ਐਨਗਿਡੀ ਦੀ ਪਹਿਲੀ ਹੀ ਗੇਂਦ 'ਤੇ ਹੇਂਡਰਿਕਸ ਨੂੰ ਕੈਚ ਦੇ ਕੇ ਆਊਟ ਹੋ ਗਏ ਤੇ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਕਾਰਨ ਟੀਮ ਦੀ ਸ਼ੁਰੂਆਤ ਇੱਕ ਵਾਰ ਫਿਰ ਖਰਾਬ ਰਹੀ।
ਅਭਿਸ਼ੇਕ ਸ਼ਰਮਾ ਵੱਡੀ ਪਾਰੀ 'ਚ ਨਹੀਂ ਬਦਲ ਸਕੇ ਸ਼ੁਰੂਆਤ
ਇਸੇ ਤਰ੍ਹਾਂ ਜਬਰਦਸਤ ਫਾਰਮ ਵਿੱਚ ਚੱਲ ਰਹੇ ਅਭਿਸ਼ੇਕ ਸ਼ਰਮਾ ਤੋਂ ਵੀ ਪ੍ਰਸ਼ੰਸਕਾਂ ਨੂੰ ਇੱਕ ਧਮਾਕੇਦਾਰ ਪਾਰੀ ਦੀ ਉਮੀਦ ਸੀ। ਅਭਿਸ਼ੇਕ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ 8 ਗੇਂਦਾਂ ਦਾ ਸਾਹਮਣਾ ਕੀਤਾ ਤੇ 212.50 ਦੇ ਸਟ੍ਰਾਈਕ ਰੇਟ ਨਾਲ 17 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ ਪਰ ਉਹ ਆਪਣੀ ਇਸ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ ਤੇ ਚਲਦੇ ਬਣੇ। ਇਸ ਤਰ੍ਹਾਂ ਘਰੇਲੂ ਖਿਡਾਰੀ ਆਪਣੇ ਹੀ ਮੈਦਾਨ 'ਤੇ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ।
ਜਸਪ੍ਰੀਤ ਬੁਮਰਾਹ ਵੀ ਰਹੇ ਨਾਕਾਮ
ਭਾਵੇਂ ਬੁਮਰਾਹ ਦਾ ਜਨਮ ਅਹਿਮਦਾਬਾਦ, ਗੁਜਰਾਤ ਵਿੱਚ ਹੋਇਆ ਸੀ ਪਰ ਉਸਦਾ ਪਰਿਵਾਰਕ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ। ਉਹ ਪਿਛਲੇ ਮੈਚ ਵਿੱਚ ਵੀ ਖਾਸਾ ਪ੍ਰਦਰਸ਼ਨ ਨਹੀਂ ਕਰ ਪਾਏ। ਉਸਨੇ ਟੀਮ ਲਈ ਕੁੱਲ ਚਾਰ ਓਵਰ ਗੇਂਦਬਾਜ਼ੀ ਕੀਤੀ। 11.25 ਦੀ ਇਕਾਨਮੀ ਰੇਟ ਨਾਲ 45 ਦੌੜਾਂ ਦਿੱਤੀਆਂ ਅਤੇ ਕੋਈ ਸਫਲਤਾ ਪ੍ਰਾਪਤ ਨਹੀਂ ਕੀਤੀ।
 


author

Shubam Kumar

Content Editor

Related News