ਭਾਰਤੀ ਖਿਡਾਰੀ ਦੇ ਸਿਰ 'ਤੇ ਵੱਜੀ ਗੇਂਦ, ਪਾਕਿਸਤਾਨ ਖਿਲਾਫ ਫਿਰ ਵੀ ਨਹੀਂ ਹਾਰਿਆ ਹੌਸਲਾ
Sunday, Dec 14, 2025 - 05:03 PM (IST)
ਸਪੋਰਟਸ ਡੈਸਕ- ਅੰਡਰ-19 ਏਸ਼ੀਆ ਕੱਪ 2025 'ਚ ਭਾਰਤੀ ਟੀਮ ਅਤੇ ਪਾਕਿਸਤਾਨ ਵਿਚਾਲੇ ਮੈਚ ਚੱਲ ਰਿਹਾ ਹੈ। ਇਸ ਮੈਚ 'ਚ ਪਾਕਿਸਤਾਨੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਇਸਤੋਂ ਬਾਅਦ ਭਾਰਤੀ ਟੀਮ ਲਈ ਭਲੇ ਹੀ ਵੈਭਵ ਸੂਰਿਆਵੰਸ਼ੀ ਕੁਝ ਕਮਾਲ ਨਹੀਂ ਵਿਖਾ ਸਕੇ ਪਰ ਆਰੋਨ ਜਾਰਜ ਨੇ ਦਮਦਾਰ ਪਾਰੀ ਖੇਡੀ ਅਤੇ ਉਨ੍ਹਾਂ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੇ ਛੱਡੇ ਛੁਡਾਏ।
ਆਰੋਨ ਜਾਰਜ ਦੇ ਸਿਰ 'ਤੇ ਵੱਜੀ ਗੇਂਦ
ਪਾਕਿਸਤਾਨ ਲਈ 14ਵਾਂ ਓਵਰ ਅਲੀ ਰਜ਼ਾ ਨੇ ਸੁੱਟਿਆ। ਇਸ ਓਵਰ ਦੀ ਦੂਜੀ ਗੇਂਦ 'ਤੇ ਆਰੋਨ ਜਾਰਜ ਵੱਡੀ ਸ਼ਾਰਟ ਮਾਰਨਾ ਚਾਹੁੰਦੇ ਸਨ ਪਰ ਗੇਂਦ ਬਾਊਂਸਰ ਸੀ ਜੋ ਸਿੱਧਾ ਉਨ੍ਹਾਂ ਦੇ ਸਿਰ 'ਤੇ ਜਾ ਵੱਜੀ। ਹੈਲਮੇਟ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਇਸਤੋਂ ਬਾਅਦ ਉਹ ਕਾਫੀ ਦਰਦ 'ਚ ਦਿਖਾਈ ਦਿੱਤੇ ਅਤੇ ਟੀਮ ਦੇ ਫਿਜ਼ੀਓ ਨੇ ਤੁਰੰਤ ਆ ਕੇ ਉਨ੍ਹਾਂ ਨੂੰ ਚੈੱਕ ਕੀਤਾ ਅਤੇ ਉਨ੍ਹਾਂ ਦਾ ਕੰਕਸ਼ਨ ਟੈਸਟ ਵੀ ਕੀਤਾ ਪਰ ਜਾਰਜ ਨੇ ਹਿੰਮਤ ਦਿਖਾਉਂਦੇ ਹੋਏ ਕ੍ਰੀਜ਼ 'ਤੇ ਟਿਕਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ- ਵੈਭਵ ਸੂਰਿਆਵੰਸ਼ੀ ਨੇ ਤੋੜ'ਤਾ 17 ਸਾਲ ਪੁਰਾਣਾ ਰਿਕਾਰਡ, ਠੋਕੇ 6 6 6 6 6 6 6 6 6 6 6 6 6 6
Scary moment as Aaron George is treated after a blow to the head, right on the center of the helmet.#U19AsiaCup #Dubai #TeamIndia #INDU19vPAKU19 #INDvPAK #AsiaCup pic.twitter.com/mwqkCWoYaI
— lightningspeed (@lightningspeedk) December 14, 2025
ਆਰੋਨ ਨੇ ਖੇਡੀ 85 ਦੌੜਾਂ ਦੀ ਸ਼ਾਨਦਾਰ ਪਾਰੀ
ਆਰੋਨ ਜਾਰਜ ਪਾਕਿਸਤਾਨ ਖਿਲਾਫ ਆਪਣੇ ਸੈਂਕੜੇ ਤੋਂ ਸਿਰਫ 15 ਦੌੜਾਂ ਤੋਂ ਖੁੰਝ ਗਏ। ਉਨ੍ਹਾਂ ਤੋਂ ਇਲਾਵਾ ਕਪਤਾਨ ਆਯੁਸ਼ ਮਹਾਤਰੇ ਨੇ 25 ਗੇਂਦਾਂ 'ਚ 38 ਦੌੜਾਂ ਬਣਾਈਆਂ। ਅਭਿਗਿਆਨ ਕੁੰਡੂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਅਤੇ 22 ਦੌੜਾਂ ਦੀ ਪਾਰੀ ਖੇਡੀ ਅਤੇ ਕਨਿਕਸ਼ ਚੌਹਾਣ ਨੇ 46 ਦੌੜਾਂ ਦੀ ਪਾਰੀ ਖੇਡੀ ਜਿਸਦੀ ਬਦੌਲਤ ਭਾਰਤ ਨੇ ਪਾਕਿਸਤਾਨ ਸਾਹਮਣੇ 241 ਦੌੜਾਂ ਦਾ ਟੀਚਾ ਰੱਖਿਆ।
ਇਹ ਵੀ ਪੜ੍ਹੋ- ਟੀਮ ਇੰਡੀਆ ਦੇ ਖਿਡਾਰੀ ਕਰਦੇ ਹਨ 'ਗਲਤ ਕੰਮ'! ਜਡੇਜਾ ਦੀ ਪਤਨੀ ਦਾ ਵੱਡਾ ਦੋਸ਼
