ਭਾਰਤੀ ਕ੍ਰਿਕਟਰਾਂ ਨੇ ਕੀਤੀ ਮੈਚ ਫਿਕਸਿੰਗ ! ਬੋਰਡ ਨੇ ਕਰ''ਤਾ ਸਸਪੈਂਡ

Saturday, Dec 13, 2025 - 10:33 AM (IST)

ਭਾਰਤੀ ਕ੍ਰਿਕਟਰਾਂ ਨੇ ਕੀਤੀ ਮੈਚ ਫਿਕਸਿੰਗ ! ਬੋਰਡ ਨੇ ਕਰ''ਤਾ ਸਸਪੈਂਡ

ਸਪੋਰਟਸ ਡੈਸਕ- ਭਾਰਤੀ ਘਰੇਲੂ ਕ੍ਰਿਕਟ 'ਚ ਇਕ ਵਾਰ ਫਿਰ ਈਮਾਨਦਾਰੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਸੈਯਦ ਮੁਸ਼ਤਾਕ ਅਲੀ ਟ੍ਰਾਫੀ 2025-26 ਦੌਰਾਨ ਸਾਹਮਣੇ ਆਏ ਇਕ ਗੰਭੀਰ ਮਾਮਲੇ 'ਚ ਆਸਾਮ ਕ੍ਰਿਕਟ ਐਸੋਸੀਏਸ਼ਨ (ACA) ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਚਾਰ ਖਿਡਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਨਾਲ ਜੁੜੇ ਦੋਸ਼ਾਂ ਕਾਰਨ ਕੀਤੀ ਗਈ ਇਸ ਕਾਰਵਾਈ ਨੇ ਟੂਰਨਾਮੈਂਟ ਦੀ ਨਿਰਪੱਖਤਾ ‘ਤੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ 'ਚ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੀ ਹੋਵੇਗੀ 'ਚਾਂਦੀ' ! ਦੂਰ ਹੋਣਗੀਆਂ ਸਾਰੀਆਂ ਤੰਗੀਆਂ, ਪੈਸੇ ਦੀ ਨਹੀਂ ਆਏਗੀ ਕਮੀ

ਚਾਰ ਖਿਡਾਰੀਆਂ ‘ਤੇ ਡਿੱਗੀ ਗਾਜ਼

ਸਸਪੈਂਡ ਕੀਤੇ ਗਏ ਖਿਡਾਰੀਆਂ 'ਚ ਈਸ਼ਾਨ ਅਹਿਮਦ, ਅਮਨ ਤ੍ਰਿਪਾਠੀ, ਅਮਿਤ ਸਿਨਹਾ ਅਤੇ ਅਭਿਸ਼ੇਕ ਠਾਕੁਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਸਾਮ ਟੀਮ ਨਾਲ ਜੁੜੇ ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਅਤੇ ਗਲਤ ਦਿਸ਼ਾ ਵੱਲ ਉਕਸਾਉਣ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਗੁਹਾਟੀ ਕ੍ਰਾਈਮ ਬ੍ਰਾਂਚ 'ਚ ਇਨ੍ਹਾਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ 26 ਨਵੰਬਰ ਤੋਂ 8 ਦਸੰਬਰ ਤੱਕ ਖੇਡੇ ਗਏ ਮੈਚਾਂ ਦੌਰਾਨ ਚਾਰਾਂ ਦੀਆਂ ਸ਼ੱਕੀ ਗਤੀਵਿਧੀਆਂ ਸਾਹਮਣੇ ਆਈਆਂ। ਜਿਵੇਂ ਹੀ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ 'ਚ ਆਇਆ, ਆਸਾਮ ਕ੍ਰਿਕਟ ਐਸੋਸੀਏਸ਼ਨ ਨੇ ਬਿਨਾਂ ਦੇਰੀ ਕੀਤੇ ਅਨੁਸ਼ਾਸਨਾਤਮਕ ਕਦਮ ਚੁੱਕ ਲਏ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਬੀਸੀਸੀਆਈ ਦੀ ਐਂਟੀ ਕਰਪਸ਼ਨ ਐਂਡ ਸਿਕਓਰਿਟੀ ਯੂਨਿਟ ਦੀ ਜਾਂਚ ਤੋਂ ਬਾਅਦ ਹੋਇਆ।

ਇਹ ਵੀ ਪੜ੍ਹੋ : ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...

ਆਸਾਮ ਕ੍ਰਿਕਟ ਐਸੋਸੀਏਸ਼ਨ ਦਾ ਸਖ਼ਤ ਰੁਖ

ਆਸਾਮ ਕ੍ਰਿਕਟ ਐਸੋਸੀਏਸ਼ਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਅਜਿਹੇ ਕਿਰਿਆ-ਕਲਾਪ ਖੇਡ ਦੀ ਨਿਰਪੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਹਾਲਾਤ ਹੋਰ ਵਿਗੜਨ ਤੋਂ ਰੋਕਣ ਲਈ ਚਾਰਾਂ ਖਿਡਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਗਿਆ ਹੈ। ਸਸਪੈਂਸ਼ਨ ਦੀ ਮਿਆਦ ਦੌਰਾਨ ਇਹ ਖਿਡਾਰੀ ACA ਦੇ ਅਧੀਨ ਕਰਵਾਈ ਜਾਣ ਵਾਲੀ ਕਿਸੇ ਵੀ ਰਾਜ ਪੱਧਰੀ ਪ੍ਰਤੀਯੋਗਿਤਾ 'ਚ ਹਿੱਸਾ ਨਹੀਂ ਲੈ ਸਕਣਗੇ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅੱਗੇ ਦੀ ਕਾਰਵਾਈ ਜਾਂਚ ਦੇ ਨਤੀਜਿਆਂ ‘ਤੇ ਨਿਰਭਰ ਕਰੇਗੀ। ਇਸ ਘਟਨਾ ਨੇ ਇਕ ਵਾਰ ਫਿਰ ਘਰੇਲੂ ਕ੍ਰਿਕਟ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਨਿਗਰਾਨੀ ਅਤੇ ਸਖ਼ਤ ਕਦਮਾਂ ਦੀ ਲੋੜ ਨੂੰ ਉਜਾਗਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ


author

DIsha

Content Editor

Related News