ਕਲਾਈ ''ਚ ਸੱਟ ਕਾਰਨ ਇਹ ਸਲਾਮੀ ਬੱਲੇਬਾਜ਼ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਤੋਂ ਹੋਇਆ ਬਾਹਰ

02/26/2022 2:48:35 PM

ਧਰਮਸ਼ਾਲਾ- ਭਾਰਤ ਦੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਕਲਾਈ 'ਚ ਸੱਟ ਕਾਰਨ ਸ਼੍ਰੀਲੰਕਾ ਖ਼ਿਲਾਫ਼ ਬਾਕੀ ਬਚੇ ਹੋਏ ਦੋ ਟੀ-20 ਕੌਮਾਂਤਰੀ ਮੁਕਾਬਲਿਆਂ ਤੋਂ ਸ਼ਨੀਵਾਰ ਨੂੰ ਬਾਹਰ ਹੋ ਗਏ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਬਾਕੀ ਬਚੇ ਦੋ ਟੀ-20 ਕੌਮਾਂਤਰੀ ਮੁਕਾਬਲਿਆਂ ਲਈ ਉਨ੍ਹਾਂ ਦੀ ਜਗ੍ਹਾ ਮਯੰਕ ਅਗਰਵਾਲ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਭਾਰਤ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਚਲ ਰਿਹਾ ਹੈ। ਦੂਜਾ ਮੈਚ ਸ਼ਨੀਵਾਰ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਵਿਸ਼ਣੂ ਸੋਲੰਕੀ ਦੇ ਜਜ਼ਬੇ ਨੂੰ ਸਲਾਮ! ਨਵਜੰਮੀ ਬੱਚੀ ਦੇ ਅੰਤਿਮ ਸੰਸਕਾਰ ਤੋਂ ਪਰਤ ਕੇ ਰਣਜੀ ਮੈਚ 'ਚ ਠੋਕਿਆ ਸੈਂਕੜਾ

ਅਭਿਆਸ ਦੇ ਦੌਰਾਨ ਸੱਟ ਲੱਗਣ ਦੇ ਕਾਰਨ 25 ਸਾਲ ਦੇ ਰਿਤੂਰਾਜ ਗਾਇਕਵਾੜ ਵੀਰਵਾਰ ਨੂੰ ਪਹਿਲੇ ਟੀ20 ਮੁਕਾਬਲੇ 'ਚ ਵੀ ਨਹੀਂ ਖੇਡ ਸਕੇ ਸਨ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਿਤੂਰਾਜ ਗਾਇਕਵਾੜ ਆਪਣੀ ਸੱਟ ਦੇ ਇਲਾਜ ਲਈ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ ਜਾਣਗੇ। ਟੈਸਟ ਟੀਮ 'ਚ ਸ਼ਾਮਲ ਮਯੰਕ ਅਗਰਵਾਲ ਧਰਮਸ਼ਾਲਾ 'ਚ ਟੀਮ ਨਾਲ ਜੁੜ ਗਏ ਹਨ।

ਇਹ ਵੀ ਪੜ੍ਹੋ : ਲਿਏਂਡਰ ਪੇਸ 'ਤੇ ਘਰੇਲੂ ਹਿੰਸਾ ਦੇ ਦੋਸ਼ ਸਾਬਤ, ਸਾਬਕਾ ਪ੍ਰੇਮਿਕਾ ਰੀਆ ਪਿੱਲਈ ਨੇ ਦਿੱਤੀ ਸੀ ਸ਼ਿਕਾਇਤ

ਭਾਰਤੀ ਟੀ-20 ਟੀਮ ਇਸ ਤਰ੍ਹਾਂ ਹੈ -
ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਜਸਪ੍ਰੀਤ ਬੁਮਰਾਹ, ਆਵੇਸ਼ ਖ਼ਾਨ ਤੇ ਮਯੰਕ ਅਗਰਵਾਲ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News