ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
Thursday, Jun 10, 2021 - 07:55 PM (IST)
ਲੰਡਨ- ਨਿਊਜ਼ੀਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਬੀਜੇ ਵਾਟਲਿੰਗ ਨੂੰ ਬਰਮਿੰਘਮ 'ਚ ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਪਿੱਠ ਵਿਚ ਦਰਦ ਤੋਂ ਠੀਕ ਨਹੀਂ ਹੋ ਸਕੇ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ 'ਚ ਕਿਹਾ ਕਿ ਇਸ ਸੱਟ ਨੇ ਵਾਟਲਿੰਗ ਨੂੰ ਅਤੀਤ 'ਚ ਪ੍ਰੇਸ਼ਾਨ ਕੀਤਾ ਹੈ, ਹਾਲਾਂਕਿ ਪਿਛਲੇ 24 ਘੰਟਿਆਂ 'ਚ ਇਸ ਵਿਚ ਸੁਧਾਰ ਹੋਇਆ ਹੈ ਪਰ ਇਸ ਵਿਚ ਇੰਨਾ ਸੁਧਾਰ ਨਹੀਂ ਹੋਇਆ ਹੈ ਕਿ ਉਹ ਸਟੰਪ ਦੇ ਪਿੱਛੇ ਇਕ ਟੈਸਟ ਪੂਰਾ ਕਰਨ ਦਾ ਵਿਸ਼ਵਾਸ ਹੋਵੇ। ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ ਅਤੇ ਸਪਿਨਰ ਮਿਸ਼ੇ ਸੇਂਟਰਨਰ ਵੀ ਜ਼ਖਮੀ ਹੋਣ ਦੇ ਕਾਰਨ ਬਾਹਰ ਹੋ ਚੁੱਕੇ ਹਨ।
ਵੇਲਿੰਗਟਨ ਫਾਇਰਬਰਡਸ ਦੇ ਵਿਕਟਕੀਪਰ ਬੱਲੇਬਾਜ਼ ਟਾਮ ਬਲੰਡੇਲ ਆਪਣੇ 11ਵੇਂ ਟੈਸਟ ਵਾਟਲਿੰਗ ਦੀ ਜਗ੍ਹਾ ਲੈਣਗੇ ਅਤੇ ਚੌਕੇ-ਛੱਕੇ ਲਗਾਉਂਦੇ ਨਜ਼ਰ ਆਉਣਗੇ। ਵਾਟਲਿੰਗ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ 18 ਜੂਨ ਤੋਂ ਸਾਊਥੰਪਟਨ ਵਿਚ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲੈਣਗੇ। ਨਿਊਜ਼ੀਲੈਂਡ ਆਪਣੇ ਕਪਤਾਨ ਕੇਨ ਵਿਲੀਅਮਸਨ ਦੇ ਬਿਨਾ ਹੋਵੇਗਾ, ਜਿਨ੍ਹਾਂ ਨੂੰ ਸੱਟ ਦੀਆਂ ਚਿੰਤਾਵਾਂ ਦੇ ਕਾਰਨ ਇੰਗਲੈਂਡ ਦੇ ਵਿਰੁੱਧ ਦੂਜੇ ਟੈਸਟ ਦੇ ਲਈ ਆਰਾਮ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।