ਕਪਿਲ ਦੇਵ ਬਣਨ ਲਈ ਅਸ਼ਵਿਨ ਕਰਦੇ ਸਨ ਇਹ ਕੰਮ, ਖ਼ੁਦ ਹੀ ਕੀਤਾ ਇਹ ਖ਼ੁਲਾਸਾ
Wednesday, Mar 09, 2022 - 11:56 AM (IST)
ਸਪੋਰਟਸ ਡੈਸਕ- ਕਪਿਲ ਦੇਵ ਦੀਆਂ 434 ਵਿਕਟਾਂ ਤੋਂ ਅੱਗੇ ਨਿਕਲਣ ਵਾਲੇ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਖ਼ੁਲਾਸਾ ਕੀਤਾ ਹੈ ਕਿ ਬਚਪਨ ਵਿਚ ਉਹ ਇਕ ਬੱਲੇਬਾਜ਼ ਬਣਨਾ ਚਾਹੁੰਦੇ ਸੀ ਤੇ ਅਗਲਾ ‘ਕਪਿਲ ਭਾਜੀ’ ਬਣਨ ਲਈ ਮੱਧਮ ਤੇਜ਼ ਗੇਂਦਬਾਜ਼ੀ ਕਰਦੇ ਸਨ। ਸ੍ਰੀਲੰਕਾ ਖ਼ਿਲਾਫ਼ ਮੋਹਾਲੀ ਟੈਸਟ ਵਿਚ 35 ਸਾਲ ਦੇ ਅਸ਼ਵਿਨ ਨੇ ਕਪਿਲ ਦੀਆਂ 434 ਟੈਸਟ ਵਿਕਟਾਂ ਨੂੰ ਆਪਣੇ 85ਵੇਂ ਟੈਸਟ ਵਿਚ ਪਿੱਛੇ ਛੱਡਿਆ।
ਇਹ ਵੀ ਪੜ੍ਹੋ : ICC ਵਨ-ਡੇ ਰੈਂਕਿੰਗ 'ਚ ਮਿਤਾਲੀ ਤੇ ਮੰਧਾਨਾ ਨੂੰ ਹੋਇਆ ਨੁਕਸਾਨ, ਪਹੁੰਚੀਆਂ ਇਸ ਸਥਾਨ 'ਤੇ
ਉਹ ਟੈਸਟ ਕ੍ਰਿਕਟ ਵਿਚ ਅਨਿਲ ਕੁੰਬਲੇ ਤੋਂ ਬਾਅਦ ਭਾਰਤ ਦੇ ਸਭ ਤੋਂ ਕਾਮਯਾਬ ਗੇਂਦਬਾਜ਼ ਬਣ ਗਏ। ਅਸ਼ਵਿਨ ਨੇ ਕਿਹਾ ਕਿ ਬਹੁਤ ਚੰਗਾ ਲੱਗ ਰਿਹਾ ਹੈ। 28 ਸਾਲ ਪਹਿਲਾਂ ਮੈਂ ਆਪਣੇ ਦਾਦਾ ਦੇ ਨਾਲ ਕਪਿਲ ਭਾਜੀ ਲਈ ਤਾੜੀਆਂ ਵਜਾ ਰਿਹਾ ਸੀ ਜਦੋਂ ਉਨ੍ਹਾਂ ਨੇ ਰਿਚਰਡ ਹੈਡਲੀ ਦਾ ਰਿਕਾਰਡ ਤੋੜਿਆ ਸੀ। ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਤੋਂ ਵੱਧ ਵਿਕਟਾਂ ਲਵਾਂਗਾ ਕਿਉਂਕਿ ਮੈਂ ਬੱਲੇਬਾਜ਼ ਬਣਨਾ ਚਾਹੁੰਦਾ ਸੀ ਖ਼ਾਸ ਕਰ ਕੇ ਅੱਠ ਸਾਲ ਦੀ ਉਮਰ ਵਿਚ ਜਦ ਮੈਂ ਖੇਡਣਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਅੰਕੜਿਆਂ ਦੀ ਜ਼ੁਬਾਨੀ ਜਡੇਜਾ ਤੇ ਮੋਹਾਲੀ ਦੀ ਅਨੋਖੀ 'ਪ੍ਰੇਮ ਕਹਾਣੀ'
ਉਨ੍ਹਾਂ ਨੇ ਕਿਹਾ ਕਿ 1994 ਵਿਚ ਬੱਲੇਬਾਜ਼ੀ ਮੇਰਾ ਸ਼ੌਕ ਸੀ। ਸਚਿਨ ਤੇਂਦੁਲਕਰ ਉੱਭਰਰਦੇ ਸਟਾਰ ਸਨ ਤੇ ਕਪਿਲ ਦੇਵ ਖ਼ੁਦ ਸ਼ਾਨਦਾਰ ਬੱਲੇਬਾਜ਼ ਸਨ। ਆਪਣੇ ਪਿਤਾ ਦੀ ਸਲਾਹ ’ਤੇ ਮੈਂ ਮੱਧਮ ਤੇਜ਼ ਗੇਂਦਬਾਜ਼ੀ ਕਰਦਾ ਸੀ ਤਾਂ ਜੋ ਅਗਲਾ ਕਪਿਲ ਭਾਜੀ ਬਣ ਸਕਾਂ। ਉਥੇ ਆਫ ਸਪਿਨਰ ਬਣਨਾ ਤੇ ਇੰਨੇ ਸਾਲ ਭਾਰਤ ਲਈ ਖੇਡਣਾ, ਮੈਂ ਇਸ ਬਾਰੇ ਸੋਚਿਆ ਵੀ ਨਹੀਂ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।