ਫਾਰਮੂਲਾ ਈ ਨਾਲ ਜੁੜਣ ਦਾ ਇਹ ਸਹੀ ਸਮਾਂ : ਜੇਹਾਨ

Saturday, Jan 13, 2024 - 03:04 PM (IST)

ਫਾਰਮੂਲਾ ਈ ਨਾਲ ਜੁੜਣ ਦਾ ਇਹ ਸਹੀ ਸਮਾਂ : ਜੇਹਾਨ

ਮੈਕਸੀਕੋ ਸਿਟੀ- ਭਾਰਤੀ ਰੇਸਰ ਜੇਹਾਨ ਦਾਰੂਵਾਲਾ ਨੂੰ ਇਸ ਗੱਲ ਦਾ ਅਫਸੋਸ ਨਹੀਂ ਹੈ ਕਿ ਉਨ੍ਹਾਂ ਨੇ ਫਾਰਮੂਲਾ ਵਨ ਵਿਚ ਜਗ੍ਹਾ ਬਣਾਉਣ ਲਈ ਜੂਨੀਅਰ ਸੀਰੀਜ਼ ਵਿਚ ਕੁਝ ਵਾਧੂ ਸਾਲ ਲਗਾਏ ਅਤੇ ਕਿਹਾ ਕਿ ਫਾਰਮੂਲਾ ਈ ਵਿਚ ਸ਼ਾਮਲ ਹੋਣ ਦਾ ਇਹ ਸਹੀ ਸਮਾਂ ਹੈ। ਚਾਰ ਸਾਲਾਂ ਤੱਕ ਫਾਰਮੂਲਾ 2 ਵਿੱਚ ਰੈੱਡ ਬੁੱਲ ਜੂਨੀਅਰ ਟੀਮ ਦਾ ਹਿੱਸਾ ਰਹਿਣ ਤੋਂ ਬਾਅਦ ਜੇਹਾਨ ਹੁਣ ਫਾਰਮੂਲਾ ਈ ਵਿੱਚ ਚਲਾ ਗਿਆ ਹੈ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਉਹ ਫਾਰਮੂਲਾ ਵਨ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੇ। ਫਾਰਮੂਲਾ 2 ਵਿੱਚ ਸਮਾਂ ਬਿਤਾਉਣ ਤੋਂ ਬਾਅਦ, ਉਨ੍ਹਾਂ ਨੇ ਮਹਿੰਦਰਾ ਰੇਸਿੰਗ ਦੇ ਨਾਲ ਇੱਕ ਰਿਜ਼ਰਵ ਡਰਾਈਵਰ ਵਜੋਂ ਫਾਰਮੂਲਾ ਈ ਵਿੱਚ ਇੱਕ ਸਾਲ ਬਿਤਾਇਆ। ਜਹਾਨ ਨੇ ਇੱਥੇ ਫਾਰਮੂਲਾ ਈ ਰੇਸ ਤੋਂ ਪਹਿਲਾਂ ਪੀਟੀਆਈ ਨੂੰ ਦੱਸਿਆ "ਹਾਂ, ਹੁਣ ਸਭ ਕੁਝ ਵੱਖਰਾ ਹੈ। ਮੈਂ ਫਾਰਮੂਲਾ ਵਨ ਵਿੱਚ ਜਗ੍ਹਾ ਬਣਾਉਣ ਲਈ ਕਈ ਸਾਲਾਂ ਤੱਕ ਕੋਸ਼ਿਸ਼ ਕੀਤੀ। ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।” ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਇੱਥੇ (ਫਾਰਮੂਲਾ ਈ) ਸਹੀ ਸਮੇਂ 'ਤੇ ਆਇਆ ਹਾਂ। ਹੁਣ ਮੈਂ ਕਾਫੀ ਪਰਿਪੱਕ ਹਾਂ। ਇਸ ਸਮੇਂ ਮੈਂ ਸਿਰਫ਼ 25 ਸਾਲਾਂ ਦਾ ਹਾਂ ਅਤੇ ਬਹੁਤ ਛੋਟਾ ਹਾਂ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News