ਚੇਨਈ ਵਿਰੁੱਧ ਅਜਿਹਾ ਹੈ ਪੰਤ ਦਾ ਰਿਕਾਰਡ, 37 ਦੀ ਔਸਤ ਨਾਲ ਬਣਾ ਰਹੇ ਦੌੜਾਂ

Friday, Sep 25, 2020 - 09:59 PM (IST)

ਚੇਨਈ ਵਿਰੁੱਧ ਅਜਿਹਾ ਹੈ ਪੰਤ ਦਾ ਰਿਕਾਰਡ, 37 ਦੀ ਔਸਤ ਨਾਲ ਬਣਾ ਰਹੇ ਦੌੜਾਂ

ਦੁਬਈ- ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚ ਆਈ. ਪੀ. ਐੱਲ. 2020 ਦਾ 7ਵਾਂ ਮੈਚ ਖੇਡਿਆ ਜਾ ਰਿਹਾ ਹੈ। ਦਿੱਲੀ ਦੇ ਖਿਡਾਰੀ ਰਿਸ਼ਭ ਪੰਤ 'ਤੇ ਵਧੀਆ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ ਅਤੇ ਉਹ ਖੁਦ ਨੂੰ ਸਾਬਤ ਵੀ ਕਰਨਾ ਚਾਹੁੰਣਗੇ ਪਰ ਚੇਨਈ ਵਿਰੁੱਧ ਪੰਤ ਦਾ ਸਕੋਰ ਬਹੁਤ ਮਾਈਨੇ ਰੱਖਦਾ ਹੈ। ਪਿਛਲੀਆਂ ਪੰਜਾ ਪਾਰੀਆਂ ਦੀ ਗੱਲ ਕਰੀਏ ਤਾਂ 37 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

PunjabKesari
ਪੰਤ ਦੀ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੀ ਪੰਜ ਪਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਦੌਰਾਨ 185 ਦੌੜਾਂ ਬਣਾਈਆਂ ਹਨ। ਇਸ ਦੌਰਾਨ ਪੰਤ ਦਾ ਸਟ੍ਰਾਈਕ ਰੇਟ 165 ਤੋਂ ਜ਼ਿਆਦਾ ਦਾ ਰਿਹਾ ਹੈ। ਅਜਿਹੇ 'ਚ ਉਸ ਦੇ ਇਸ ਰਿਕਾਰਡ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਧੋਨੀ ਦੀ ਟੀਮ ਦੇ ਵਿਰੁੱਧ ਵਧੀਆ ਸਕੋਰ ਬਣਾ ਸਕਦੇ ਹਨ।

PunjabKesari
ਪੰਤ ਬਨਾਮ ਚੇਨਈ ਸੁਪਰ ਕਿੰਗਜ਼-
5 ਪਾਰੀਆਂ 
185 ਦੌੜਾਂ
ਔਸਤ 37
ਸਟ੍ਰਾਈਕ ਰੇਟ 165.18

PunjabKesari
ਜ਼ਿਕਰਯੋਗ ਹੈ ਕਿ ਪੰਜ ਨੇ ਆਈ. ਪੀ. ਐੱਲ. 'ਚ 55 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 1767 ਦੌੜਾਂ ਬਣਾਈਆਂ ਹਨ, ਜਿਸ 'ਚ ਉਸਦਾ ਟਾਪ ਸਕੋਰ 128 ਦਾ ਰਿਹਾ ਹੈ ਅਤੇ 11 ਅਰਧ ਸੈਂਕੜੇ ਲਗਾਏ ਹਨ।


author

Gurdeep Singh

Content Editor

Related News