ਰੋਹਿਤ-ਕੋਹਲੀ ਨਹੀਂ ਸਗੋਂ ਇਹ ਭਾਰਤੀ ਕ੍ਰਿਕਟਰ ਹੈ ਆਸਟਰੇਲੀਆ ਲਈ ਸਿਰ ਦਰਦ : ਕਮਿੰਸ

Sunday, Apr 26, 2020 - 03:34 PM (IST)

ਰੋਹਿਤ-ਕੋਹਲੀ ਨਹੀਂ ਸਗੋਂ ਇਹ ਭਾਰਤੀ ਕ੍ਰਿਕਟਰ ਹੈ ਆਸਟਰੇਲੀਆ ਲਈ ਸਿਰ ਦਰਦ : ਕਮਿੰਸ

ਮੈਲਬੋਰਨ : ਟੈਸਟ ਕ੍ਰਿਕਟ ਵਿਚ ਵਿਸ਼ਵ ਦੇ ਨੰਬਰ ਇਕ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਕਿਹਾ ਕਿ ਟੈਸਟ ਕ੍ਰਿਕਟ ਵਿਚ ਚੇਤੇਸ਼ਵਰ ਪੁਜਾਰਾ ਨੂੰ ਗੇਂਦਬਾਜ਼ੀ ਕਰਨਾ ਸਭ ਤੋਂ ਮੁਸ਼ਕਿਲ ਹੈ। ਇਸ ਆਸਟਰੇਲੀਆਈ ਤੇਜ਼ ਗੇਂਦਬਾਜ਼ ਨੇ ਭਾਰਤ ਦੇ ਮਿਡਲ ਆਰਡਰ ਬੱਲੇਬਾਜ਼ ਨੂੰ ਆਪਣੀ ਟੀਮ ਦੇ ਲਈ ਸਭ ਤੋਂ ਵੱਡਾ ਸਿਰ ਦਰਦ ਕਰਾਰ ਦਿੱਤਾ। ਪੁਜਾਰਾ ਨੰਬਰ 3 'ਤੇ ਆਪਣੀ ਠੋਸ ਬੱਲੇਬਾਜ਼ੀ ਦੇ ਲਈ ਜਾਣੇ ਜਾਂਦੇ ਹਨ। ਉਸ ਨੇ 2018-19 ਵਿਚ ਭਾਰਤ ਦੀ ਆਸਟਰੇਲੀਆ ਖਿਲਾਫ ਸੀਰੀਜ਼ ਵਿਚ ਇਤਿਹਾਸਕ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ ਸੀ। PunjabKesariਕਮਿੰਸ ਤੋਂ ਆਸਟਰੇਲੀਆਈ ਕ੍ਰਿਕਟ ਸੰਘ ਵੱਲੋਂ ਆਯੋਜਿਤ ਸਵਾਲਜਵਾਬ ਦੇ ਪ੍ਰੋਗਰਾਮ ਵਿਚ ਜਦੋਂ ਪੁੱਛਿਆ ਗਿਆ ਕਿ ਕਿਸ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਨਾ ਸਭ ਤੋਂ ਮੁਸ਼ਕਿਲ ਹੈ ਤਦ ਉਸ ਨੇ ਪੁਜਾਰਾ ਦਾ ਨਾਂ ਲਿਆ। ਉਸ ਨੇ ਕਿਹਾ ਕਿ ਬਦਕਿਸਮਤੀ ਨਾਲ ਅਜਿਹੇ ਕਈ ਬੱਲੇਬਾਜ਼ ਹਨ ਪਰ ਮੈਂ ਇਕ ਅਜਿਹੇ ਬੱਲੇਬਾਜ਼ ਦਾ ਨਾਂ ਲਵਾਂਗਾ ਜੋ ਸਭ ਤੋਂ ਹੱਟ ਕੇ ਹੈ ਅਤੇ ਉਹ ਭਾਰਤ ਦੇ ਚੇਤੇਸ਼ਵਰ ਪੁਜਾਰਾ ਹਨ। ਉਹ ਸਾਡੇ ਲਈ ਅਸਲੀ ਸਿਰ ਦਰਦ ਸੀ।

PunjabKesari

ਪੁਜਾਰਾ ਨੇ ਆਸਟਰੇਲੀਆ ਦੇ ਪਿਛਲੇ ਦੌਰ ਵਿਚ 3 ਸੈਂਕੜੇ ਅਤੇ ਇਕ ਅਰਧ ਸੈਂਕੜੇ ਦੀ ਮਦਦ ਨਾਲ 521 ਦੌੜਾਂ ਬਣਾਈਆਂ ਸੀ, ਜਿਸ ਨਾਲ ਭਾਰਤ ਪਹਿਲੀ ਵਾਰ ਆਸਟਰੇਲੀਆਈ ਧਰਤੀ 'ਤੇ ਟੈਸਟ ਸੀਰੀਜ਼ ਜਿੱਤਣ ਵਿਚ ਸਫਲ ਰਿਹਾ ਸੀ। ਕਮਿੰਸ ਨੇ ਯਾਦ ਕੀਤਾ ਕਿ ਆਸਟਰੇਲੀਆਈ ਗੇਂਦਬਾਜ਼ੀ ਨੂੰ ਪੂਜਾਰਾ ਨੂੰ ਆਊਟ ਕਰਨ 'ਚ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


author

Ranjit

Content Editor

Related News