ਰੋਨਾਲਡੋ ''ਤੇ ਲੱਗੀ ਪਾਬੰਦੀ ਦੇ ਬਾਅਦ ਗੁੱਸੇ ''ਚ ਆਇਆ ਇਹ ਸਾਬਕਾ ਦਿਗਜ, ਕਹੀ ਇਹ ਗੱਲ

08/17/2017 4:20:58 PM

ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਉੱਤੇ ਲੱਗੇ ਪੰਜ ਮੈਚਾਂ ਦੀ ਪਾਬੰਦੀ ਦੀ ਕਲੱਬ ਦੇ ਮੁੱਖ ਕੋਚ ਜਿਨੇਦਿਨ ਜਿਦਾਨ ਨੇ ਆਲੋਚਨਾ ਕੀਤੀ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਸਪੇਨ ਦੇ ਫੁੱਟਬਾਲ ਸੰਘ ਨੇ ਇਕ ਮੈਚ ਦੌਰਾਨ ਰੈਫਰੀ ਨੂੰ ਹਲਕਾ ਜਿਹਾ ਧੱਕਾ ਦੇਣ ਦੇ ਮਾਮਲੇ ਵਿਚ ਰੋਨਾਲਡੋ ਉੱਤੇ ਪੰਜ ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਸਪੈਨਿਸ਼ ਸੁਪਰ ਕੱਪ ਦੇ ਪਹਿਲੇ ਪੜਾਅ ਵਿਚ ਕੈਂਂਪ ਨਾਓ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਰੀਅਲ ਨੇ ਬਾਰਸੀਲੋਨਾ ਨੂੰ 3-1 ਨਾਲ ਮਾਤ ਦਿੱਤੀ। 
ਜਿਦਾਨ ਨੇ ਇਕ ਪੱਤਰ ਪ੍ਰੇਰਕ ਸੰਮੇਲਨ ਵਿਚ ਕਿਹਾ, ''ਮੈਂ ਬਹੁਤ ਨਾਰਾਜ ਅਤੇ ਨਿਰਾਸ਼ ਹਾਂ। ਮੈਂ ਰੈਫਰੀ ਨਾਲ ਇਸ ਮਾਮਲੇ ਵਿਚ ਉਲਝਣਾ ਨਹੀਂ ਚਾਹੁੰਦਾ, ਪਰ ਪੰਜ ਮੈਚਾਂ ਤੱਕ ਰੋਨਾਲਡੋ ਦੇ ਟੀਮ ਨਾਲ ਨਾ ਖੇਡਣ ਦੀ ਗੱਲ ਤੋਂ ਨਿਰਾਸ਼ ਹਾਂ। ਇਹ ਠੀਕ ਨਹੀਂ ਹੈ।''
ਕੋਚ ਨੇ ਕਿਹਾ, ''ਇਹ ਰੋਨਾਲਡੋ ਉੱਤੇ ਲੱਗੀ ਲੰਬੀ ਪਾਬੰਦੀ ਹੈ। ਜੋ ਹੋਇਆ, ਜੋ ਹੋਇਆ ਪਰ ਜੇਕਰ ਤੁਸੀਂ ਸਚਾਈ ਉੱਤੇ ਧਿਆਨ ਦਿਓ, ਤਾਂ ਰੋਨਾਲਡੋ ਉੱਤੇ ਪੰਜ ਮੈਚਾਂ ਦੀ ਪਾਬੰਦੀ ਬਹੁਤ ਜ਼ਿਆਦਾ ਹੈ।


Related News