ਇਹ ਸਾਬਕਾ ਤੇਜ਼ ਗੇਂਦਬਾਜ਼ ਮਲਿੰਗਾ ਨੂੰ ਚੌਥੇ ਵਨਡੇ 'ਚ ਮਦਦ ਦੇ ਲਈ ਦੇ ਰਿਹਾ ਹੈ ਟਿਪਸ

08/31/2017 12:40:43 PM

ਕੋਲੰਬੋ— ਧਾਕੜ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਇਨ੍ਹਾਂ ਦਿਨਾਂ 'ਚ ਸਾਬਕਾ ਭਾਰਤੀ ਗੇਂਦਬਾਜ਼ ਜ਼ਹੀਰ ਖਾਨ ਦੀ ਮਦਦ ਲੈ ਰਹੇ ਹਨ। ਮਲਿੰਗਾ ਆਪਣਾ ਕਰੀਅਰ ਲੰਬਾ ਕਰਨ ਦੇ ਲਈ ਜ਼ਹੀਰ ਖਾਨ ਦੀ ਮਦਦ ਲੈ ਰਹੇ ਹਨ। 34 ਸਾਲਾ ਮਲਿੰਗਾ ਨੇ ਸਵੀਕਾਰ ਕੀਤਾ ਹੈ ਕਿ ਪਿਛਲੇ ਕਝ ਸਮੇਂ ਤੋਂ ਉਨ੍ਹਾਂ ਦੀ ਗੇਂਦਬਾਜ਼ੀ ਦੀ ਸਪੀਡ ਘੱਟ ਹੋਈ ਹੈ ਅਤੇ ਉਹ ਇਸ ਮਾਮਲੇ 'ਚ ਜ਼ਹੀਰ ਦੇ ਤਜਰਬੇ ਦਾ ਲਾਹਾ ਲੈਣਾ ਚਾਹੁੰਦੇ ਹਨ। ਮਲਿੰਗਾ ਨੇ ਕਿਹਾ, ਮੈਂ ਜ਼ਹੀਰ ਦੇ ਨਾਲ 3-4 ਸਾਲਾਂ ਤੱਕ ਆਈ.ਪੀ.ਐੱਲ. ਖੇਡਿਆ ਹਾਂ। ਉਹ ਮਹਾਨ ਗੇਂਦਬਾਜ਼ ਹਨ। ਮੈਂ ਪ੍ਰਸਿੱਧ ਗੇਂਦਬਾਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਮਦਦ ਲੈਂਦਾ ਰਹਿੰਦਾ ਹਾਂ।

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤੀਜੇ ਵਨਡੇ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੂੰ ਕਾਫੀ ਦੇਰ ਤੱਕ ਚਰਚਾ ਕਰਦੇ ਹੋਏ ਦੇਖਿਆ ਗਿਆ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਲਿੰਗਾ ਭਾਰਤ ਦੇ ਖਿਲਾਫ ਚੌਥੇ ਵਨਡੇ ਦੀ ਤਿਆਰੀ ਦੇ ਸਬੰਧ 'ਚ ਜ਼ਹੀਰ ਖਾਨ ਦੀ ਮਦਦ ਲੈਣ ਜਾ ਰਹੇ ਹਨ। ਮਲਿੰਗਾ ਨੇ ਕਿਹਾ, ਕਿਉਂਕਿ ਜ਼ਹੀਰ ਕੁਮੈਂਟਰੀ ਬਾਕਸ 'ਚ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਸਾਡੇ ਗੇਂਦਬਾਜ਼ੀ ਐਕਸ਼ਨ ਅਤੇ ਬਾਡੀ ਮੂਵਮੈਂਟ ਦੀ ਪੂਰੀ ਜਾਣਕਾਰੀ ਰਹਿੰਦੀ ਹੈ। ਇਸ ਲਈ ਮੈਂ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰ ਰਿਹਾ ਹਾਂ, ਇਸ ਬਾਰੇ 'ਚ ਮੈਂ ਉਨ੍ਹਾਂ ਦੇ ਵਿਚਾਰ ਸੁਣੇ। ਮੈਂ ਇਹ ਵੀ ਪੁੱਛਿਆ ਕਿ ਮੈਂ ਕਿਵੇਂ ਸੁਧਾਰ ਕਰ ਸਕਦਾ ਹੈ। ਜ਼ਹੀਰ ਸੀਮ ਅਤੇ ਸਵਿੰਗ ਗੇਂਦਬਾਜ਼ ਹਨ, ਇਸ ਲਈ ਮੈਂ ਉਸ ਬਾਰੇ ਵੀ ਉਨ੍ਹਾਂ ਦੀ ਰਾਏ ਲਈ।


Related News