IPL ਨਹੀਂ ਖੇਡੇਗਾ ਇੰਗਲੈਂਡ ਦਾ ਇਹ ਆਲਰਾਊਂਡਰ, ਸਾਹਮਣੇ ਆਈ ਇਹ ਵਜ੍ਹਾ
Tuesday, Jan 11, 2022 - 10:33 PM (IST)
ਲੰਡਨ- ਇੰਗਲੈਂਡ ਦੇ ਗੇਂਦਬਾਜ਼ੀ ਆਲਰਾਊਂਡਰ ਟਾਮ ਕਿਉਰੇਨ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਦੇ ਕਾਰਨ ਘੱਟ ਤੋਂ ਘੱਟ ਜੂਨ ਦੇ ਆਖਰ ਤੱਕ ਕ੍ਰਿਕਟ ਨਹੀਂ ਖੇਡ ਸਕਣਗੇ। ਸਰੇ ਕਾਉਂਟੀ ਕ੍ਰਿਕਟ ਕਲੱਬ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ। ਕਲੱਬ ਨੇ ਇਕ ਬਿਆਨ ਵਿਚ ਕਿਹਾ ਹੈ ਕਿ 26 ਸਾਲਾ ਟਾਮ ਕਿਉਰੇਨ ਵਿਟੈਲਿਟੀ ਬਲਾਸਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਵਿਚ ਵਾਪਸੀ ਨਹੀਂ ਕਰੇਗਾ। ਉਹ ਆਗਾਮੀ ਆਈ. ਪੀ. ਐੱਲ. ਦੇ ਸੀਜ਼ਨ ਵਿਚ ਵੀ ਨਹੀਂ ਖੇਡ ਸਕੇਗਾ।
ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ
ਜ਼ਿਕਰਯੋਗ ਹੈ ਕਿ ਬਿੱਗ ਬੈਸ਼ ਲੀਗ (ਆਈ. ਪੀ. ਐੱਲ.) ਵਿਚ 15 ਦਸੰਬਰ 2021 ਨੂੰ ਮੈਲਬੋਰਨ ਸਟਾਰਸ ਦੇ ਵਿਰੁੱਧ ਸਿਡਨੀ ਸਿਕਸਰਸ ਦੇ ਲਈ ਖੇਡਦੇ ਹੋਏ ਕਿਉਰੇਨ ਨੂੰ ਪਿੱਠ ਵਿਚ ਦਰਜ ਦਾ ਸਾਹਮਣਾ ਕਰਨਾ ਪਿਆ ਤੇ ਉਹ ਘਰ ਵਾਪਸ ਆ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਵਿਚ ਸਕੈਨ ਕਰਵਾਇਆ, ਜਿਸ ਨਾਲ ਉਸਦੀ ਸੱਟ ਦੀ ਗੰਭੀਰਤਾ ਦਾ ਪਤਾ ਲੱਗਿਆ। ਟਾਮ ਕਿਉਰੇਨ ਦੇ ਜ਼ਖਮੀ ਹੋਣ ਨਾਲ ਇੰਗਲੈਂਡ ਦੇ ਜ਼ਖਮੀ ਤੇਜ਼ ਗੇਂਦਬਾਜ਼ਾਂ ਦੀ ਸੂਚੀ ਵਿਚ ਇਕ ਹੋਰ ਨਾਮ ਜੁੜ ਗਿਆ ਹੈ, ਜਿਸ 'ਚ ਪਹਿਲਾਂ ਤੋਂ ਹੀ ਉਸਦੇ ਭਰਾ ਸੈਮ ਕਿਉਰੇਨ ਤੇ ਜੋਫ੍ਰਾ ਆਰਚਰ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।