ਵਿਰਾਟ ਦੇ ਇਸ ਸ਼ਾਨਦਾਰ ਰਨ ਆਊਟ ਨੇ ਪਲਟਿਆ ਸੀ ਮੈਚ (ਵੀਡੀਓ)

01/31/2020 9:15:10 PM

ਵੇਲਿੰਗਟਨ— ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਚੌਥੇ ਟੀ-20 ਮੈਚ 'ਚ ਭਾਰਤੀ ਟੀਮ ਦੀ ਇਸ ਮੈਚ 'ਚ ਫੀਲਡਿੰਗ ਬਹੁਤ ਨਿਰਾਸ਼ਾਜਨਕ ਰਹੀ। ਭਾਰਤੀ ਟੀਮ ਨੇ ਮੈਚ 'ਚ ਕਈ ਮੌਕਿਆਂ 'ਤੇ ਕੈਚ ਛੱਡਿਆ ਪਰ ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁਨਰੋ ਨੂੰ ਰਨ ਆਊਟ ਕੀਤਾ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਨਿਊਜ਼ੀਲੈਂਡ ਪਾਰੀ ਦੇ 11ਵੇਂ ਓਵਰ ਦੀ ਚੌਥੀ ਗੇਂਦ 'ਤੇ ਮੁਨਰੋ ਤੇਜ਼ੀ ਨਾਲ ਦੋ ਦੌੜਾਂ ਹਾਸਲ ਕਰਨ ਦੇ ਚੱਕਰ 'ਚ ਰਨ ਆਊਟ ਹੋ ਗਏ। ਬਾਊਂਡਰੀ 'ਤੇ ਖੜ੍ਹੇ ਸ਼ਾਰਦੁਲ ਠਾਕੁਰ ਨੇ ਗੇਂਦ ਨੂੰ ਵਿਰਾਟ ਵੱਲ ਸੁੱਟਿਆ ਤੇ ਵਿਰਾਟ ਨੇ ਤੇਜ਼ੀ ਨਾਲ ਗੇਂਦ ਨੂੰ ਫੜ੍ਹ ਕੇ ਸਿੱਧੀ ਵਿਕਟਾਂ 'ਤੇ ਗੇਂਦ ਮਾਰ ਦਿੱਤੀ, ਜਿਸ ਦੌਰਾਨ ਮੁਨਰੋ ਰਨ ਆਊਟ ਹੋ ਗਿਆ। ਵਿਰਾਟ ਦੇ ਇਸ ਤੇਜ਼ ਨਾਲ ਥ੍ਰੋਅ ਕਾਰਨ ਵਿਕਟ 'ਤੇ ਗੇਂਦ ਮਾਰ ਦੇਣਗੇ, ਇਸਦਾ ਅੰਦਾਜ਼ਾ ਮੁਨਰੋ ਨੂੰ ਵੀ ਨਹੀਂ ਸੀ।


ਜ਼ਿਕਰਯੋਗ ਗੈ ਕਿ ਚੌਥੇ ਟੀ-20 ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਟੀਮ ਸਿਰਫ 165 ਦੌੜਾਂ ਹੀ ਬਣਾ ਸਕੀ ਤੇ ਮੈਚ ਟਾਈ ਹੋ ਗਿਆ। ਸੁਪਰ ਓਵਰ 'ਚ ਨਿਊਜ਼ੀਲੈਡੰ ਦੀ ਟੀਮ ਨੇ ਭਾਰਤ ਨੂੰ 14 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 4-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।

PunjabKesari


Gurdeep Singh

Content Editor

Related News