ਬ੍ਰਾਜ਼ੀਲ ਦੇ ਇਸ ਸਟਾਰ ਨੇ ਫੁੱਟਬਾਲ ਨੂੰ ਕਿਹਾ ਅਲਵਿਦਾ
Monday, Dec 18, 2017 - 12:15 PM (IST)

ਰੀਓ ਡੀ ਜਿਨੇਰੀਓ (ਬਿਊਰੋ)— ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਕਾਕਾ ਦੇ ਚਾਹੁਣ ਵਾਲਿਆਂ ਲਈ ਵੱਡੀ ਖਬਰ ਹੈ। ਉਨ੍ਹਾਂ ਨੇ ਫੁੱਟਬਾਲ ਤੋਂ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਦੀਆਂ ਮੰਨੀਏ ਤਾਂ ਜਲਦ ਹੀ ਉਹ ਆਪਣੇ ਪਹਿਲੇ ਕਲੱਬ ਏ.ਸੀ. ਮਿਲਾਨ ਨਾਲ ਨਵੀਂ ਭੂਮਿਕਾ 'ਚ ਨਜ਼ਰ ਆ ਸਕਦੇ ਹਨ। 35 ਸਾਲ ਦੇ ਕਾਕਾ ਬ੍ਰਾਜ਼ੀਲ ਦੀ ਉਸ ਟੀਮ ਦਾ ਵੀ ਹਿੱਸਾ ਰਹੇ, ਜਿਸ ਨੇ 2002 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
ਸੰਨਿਆਸ ਲੈਣ ਦੇ ਬਾਅਦ ਕਾਕਾ ਨੇ ਕਿਹਾ, ''ਮੈਂ ਫੁੱਟਬਾਲ ਤੋਂ ਨਾਤਾ ਨਹੀਂ ਤੋੜ ਰਿਹਾ, ਪਰ ਭੂਮਿਕਾ ਬਦਲੀ ਹੋਈ ਹੋਵੇਗੀ। ਹੁਣ ਮੈਂ ਪੇਸ਼ੇਵਰ ਖਿਡਾਰੀ ਨਹੀਂ ਹਾਂ। ਮੈਂ ਇਕ ਕਲੱਬ 'ਚ ਮੈਨੇਜ਼ਰ ਜਾਂ ਖੇਡ ਨਿਰਦੇਸ਼ਕ ਦਾ ਅਹੁਦਾ ਲੈ ਸਕਦਾ ਹਾਂ।'' ਕਾਕਾ ਨੇ ਕਿਹਾ ਕਿ ਏ.ਸੀ. ਮਿਲਾਨ ਨੇ ਹਾਲ ਹੀ 'ਚ ਉਨ੍ਹਾਂ ਸਾਹਮਣੇ ਅਜਿਹੀ ਪੇਸ਼ਕਸ਼ ਰੱਖੀ ਸੀ।
ਦੱਸ ਦਈਏ ਕਿ 2007 'ਚ ਮਿਲਾਨ ਵਲੋਂ ਖੇਡਦੇ ਹੋਏ ਹੀ ਕਾਕਾ ਨੇ ਦੁਨੀਆ ਦੇ ਸਰਵਸ੍ਰੇਸ਼ਠ ਫੁੱਟਬਾਲਰ ਦਾ ਖਿਤਾਬ ਜਿੱਤਿਆ ਸੀ। ਬ੍ਰਾਜ਼ੀਲ ਦੇ ਮਸ਼ਹੂਰ ਕਲੱਬ ਸਾਓ ਪਾਉਲੋ ਵਲੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਾਕਾ ਮਿਲਾਨ ਨਾਲ 2003 'ਚ ਜੁੜੇ ਸਨ।