ਭਾਰਤੀ ਟੀਮ ''ਤੇ ਭਾਰੀ ਪੈ ਸਕਦੀ ਹੈ ਬੁਮਰਾਹ ਦੀ ਇਹ ਵੱਡੀ ਗਲਤੀ

06/18/2017 6:26:11 PM

ਲੰਡਨ— ਪਾਕਿਸਤਾਨ ਖਿਲਾਫ ਹੋ ਰਹੇ ਚੈਂਪੀਅਨਸ ਟਰਾਫੀ ਦੇ ਫਾਈਨਲ ਮੁਕਾਬਲੇ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਕ ਵੱਡੀ ਗਲਤੀ ਕਰ ਬੈਠਾ ਹੈ, ਜੋਂ ਟੀਮ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਦਰਅਸਲ ਮੈਚ ਤੀਜਾ ਓਵਰ ਬੁਮਰਾਹ ਕਰ ਆਇਆ ਜਿਸਦਾ ਸਾਹਮਣਾ ਫਖਰ ਜ਼ਮਾਨ ਕਰ ਰਿਹਾ ਸੀ। ਖਫਰ ਨੇ ਜਦੋਂ ਪਹਿਲਾਂ ਸ਼ਾਟ ਖੇਡਿਆ ਤਾਂ ਗੇਂਦ ਸਿੱਧੀ ਵਿਕਟਕੀਪਰ ਧੋਨੀ ਕੋਲ ਜਾ ਪਹੁੰਚੀ। ਧੋਨੀ ਨੇ ਕੈਚ ਕਰਨ ਤੋਂ ਬਾਅਦ ਅਪੀਲ ਕੀਤੀ ਪਰ ਅੰਪਾਇਰ ਨੇ ਰਿਵਯੂ ਲੈਦੇ ਹੋਏ ਗੇਂਦ ਨੂੰ ਨੋ ਗੇਂਦ ਕਰਾਰ ਦੇ ਦਿੱਤਾ।
ਬੁਮਰਾਹ ਨੂੰ ਇਸ ਮੌਕੇ 'ਤੇ ਫਖਰ ਨੂੰ ਜੀਵਨਦਾਨ ਦੇਣਾ ਮਹਿੰਗਾ ਸਾਬਤ ਹੋਇਆ। ਫਖਰ ਨੇ ਜੀਵਨਦਾਨ ਮਿਲਣ ਦਾ ਪੂਰਾ ਫਾਇਦਾ ਚੁੱਕਦੇ ਹੋਏ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ 106 ਗੇਂਦਾਂ ਦਾ ਸਾਹਮਣਾ ਕਰਦੇ ਹੋਏ 114 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 12 ਚੌਕੇ ਅਤੇ 3 ਛੱਕੇ ਸ਼ਾਮਲ ਹਨ।
ਪਹਿਲੀ ਵਾਰ ਹੋਇਆ ਇਸ ਤਰ੍ਹਾਂ ਦਾ ਇਤਿਹਾਸਕ ਮੁਕਾਬਲਾ
ਜ਼ਿਕਰਯੋਗ ਹੈ ਕਿ ਚੈਂਪੀਅਨਸ ਟਰਾਫੀ ਦੇ ਹੁਣ ਤੱਕ 7 ਟੂਰਨਾਮੈਂਟ ਹੋ ਚੁੱਕੇ ਹਨ ਇਸ ਦੇ ਇਤਿਹਾਸ 'ਚ ਪਹਿਲੀ ਵਾਰ ਪਾਕਿਸਤਾਨ ਨਾਲ ਭਾਰਤ ਦਾ ਪਹਿਲੀ ਵਾਰ ਫਾਈਨਲ ਮੁਕਾਬਲਾ ਹੋ ਰਿਹਾ ਹੈ। ਭਾਰਤ ਦੋ ਵਾਰ ਖਿਤਾਬ ਜਿੱਤ ਚੁੱਕਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਤੀਜੀ ਵਾਰ ਖਿਤਾਬ ਜਿੱਤ ਕੇ ਇਤਿਹਾਸ ਰੱਚ ਸਕੇਗਾ ਜਾ ਨਹੀਂ।


Related News