ਪੰਜਾਬ ਕਿੰਗਜ਼ ਨੇ ਖਿੱਚੀ IPL 2026 ਦੀ ਤਿਆਰੀ! ਧਾਕੜ ਕ੍ਰਿਕਟਰ ਦੀ ਹੋਈ ਐਂਟਰੀ
Saturday, Oct 25, 2025 - 12:40 PM (IST)
ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਰ ਲੀਗ ਟੀਮ ਪੰਜਾਬ ਕਿੰਗਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਸਾਈਰਾਜ ਬਹੁਤੁਲੇ ਨੂੰ ਲੀਗ ਦੇ ਅਗਲੇ ਸੈਸ਼ਨ ਲਈ ਆਪਣਾ ਨਵਾਂ ਸਪਿੰਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਭਾਰਤ ਲਈ 2 ਟੈਸਟ ਤੇ 8 ਵਨ ਡੇ ਕੌਮਾਂਤਰੀ ਮੈਚ ਖੇਡਣ ਵਾਲਾ 52 ਸਾਲਾ ਬਹੁਤੁਲੇ ਸੁਨੀਲ ਜੋਸ਼ੀ ਦੀ ਜਗ੍ਹਾ ਲਵੇਗਾ, ਜਿਹੜਾ 2023 ਤੋਂ ਇਹ ਭੂਮਿਕਾ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ : ਵਨਡੇ ਮੈਚ 'ਚ ਟੀਮ ਨੇ ਬਣਾਈਆਂ 770 ਦੌੜਾਂ, ਇਕ ਖਿਡਾਰੀ ਨੇ 40 ਚੌਕੇ ਤੇ 22 ਛੱਕੇ ਜੜਦੇ ਹੋਏ ਠੋਕੀਆਂ 404 ਦੌੜਾਂ
ਬਹੁਤੁਲੇ ਪਹਿਲੀ ਸ਼੍ਰੇਣੀ ਦਾ ਸਾਬਕਾ ਧਾਕੜ ਖਿਡਾਰੀ ਤੇ ਬੇਹੱਦ ਸਨਮਾਨਿਤ ਕੋਚ ਹੈ। ਇਸ ਤੋਂ ਪਹਿਲਾਂ ਉਹ ਕੇਰਲ, ਗੁਜਰਾਤ, ਵਿਦਰਭ ਤੇ ਬੰਗਾਲ ਵਰਗੀਆਂ ਘਰੇਲੂ ਟੀਮਾਂ ਤੋਂ ਇਲਾਵਾ ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼ ਦੇ ਨਾਲ ਕੋਚਿੰਗ ਦੀ ਭੂਮਿਕਾ ਨਿਭਾਅ ਚੁੱਕਾ ਹੈ। ਬਹੁਤੁਲੇ ਨੂੰ ਟੀਮ 'ਚ ਸ਼ਾਮਲ ਕਰ ਕੇ ਪੰਜਾਬ ਕਿੰਗਜ਼ ਨੇ ਆਈਪੀਐੱਲ 2026 ਲਈ ਆਪਣੀ ਤਿਆਰੀ ਖਿੱਚਣੀ ਸ਼ੁਰੂ ਕਰ ਲਈ ਹੈ। ਉਹ ਉਮੀਦ ਕਰ ਰਹੀ ਹੋਵੇਗੀ ਇਸ ਧਾਕੜ ਸਪਿਨ ਗੇਂਦਬਾਜ਼ੀ ਕੋਚ ਦੇ ਤਜਰਬੇ ਨਾਲ ਉਹ ਇਸ ਵਾਰ ਆਈਪੀਐੱਲ 2026 ਦਾ ਖਿਤਾਬ ਜਿੱਤ ਜਾਵੇ। ਪਿਛਲੀ ਵਾਰ ਆਈ ਆਈਪੀਐੱਲ 2025 'ਚ ਪੰਜਾਬ ਕਿੰਗਜ਼ ਫਾਈਨਲ ਵਿਚ ਪੁੱਜੀ ਸੀ ਪਰ ਫਾਈਨਲ ਮੈਚ ਆਰਸੀਬੀ ਤੋਂ ਹਾਰ ਕੇ ਖਿਤਾਬ ਤੋਂ ਖੁੰਝ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
