ਮੁਰਲੀ ਵਿਜੇ ਨਾਲ ਡੇਟ ''ਤੇ ਜਾਣ ਨੂੰ ਤਿਆਰ ਹੈ ਇਹ ਖੂਬਸੂਰਤ ਕ੍ਰਿਕਟਰ

Sunday, May 03, 2020 - 08:23 PM (IST)

ਮੁਰਲੀ ਵਿਜੇ ਨਾਲ ਡੇਟ ''ਤੇ ਜਾਣ ਨੂੰ ਤਿਆਰ ਹੈ ਇਹ ਖੂਬਸੂਰਤ ਕ੍ਰਿਕਟਰ

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਤੇ ਸੀ. ਐੱਸ. ਕੇ. ਟੀਮ ਦੇ ਖਿਡਾਰੀ ਮੁਰਲੀ ਵਿਜੇ ਨੇ ਚੇਨਈ ਸੁਪਰਕਿੰਗਸ ਦੇ ਇੰਸਟਾਗ੍ਰਾਮ ਲਾਈਵ ਦੇ ਦੌਰਾਨ ਕਿਹਾ ਸੀ ਕਿ ਉਹ ਆਸਟਰੇਲੀਆਈ ਮਹਿਲਾ ਕ੍ਰਿਕਟਰ ਐਲਿਸ ਪੈਰੀ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਸਦੇ ਨਾਲ ਡਿਨਰ (ਡੇਟ) 'ਤੇ ਜਾਣਾ ਚਾਹੁੰਦੇ ਹਨ। ਹੁਣ ਖੁਦ ਐਲਿਸ ਪੈਰੀ ਨੇ ਮੁਰਲੀ ਵਿਜੇ ਦੀ ਇਸ ਖੁਆਇਸ਼ ਦਾ ਜਵਾਬ ਦਿੱਤਾ ਹੈ। ਸਪੋਰਟਸ ਐਕਰ ਰਿਧਿਮਾ ਪਾਠਕ ਦੇ ਨਾਲ ਲਾਈਵ ਗੱਲਬਾਤ ਦੇ ਦੌਰਾਨ ਪੈਰੀ ਤੋਂ ਜਦੋਂ ਮੁਰਲੀ ਵਿਜੇ ਦੀ ਡਿਨਰ 'ਤੇ ਲੈ ਕੇ ਜਾਣ ਵਾਲੀ ਖੁਆਇਸ਼ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ ਡਿਨਰ ਦੇ ਪੈਸੇ ਉਹ ਖਰਚ ਕਰਨਗੇ ਪਰ ਪੈਰੀ ਨੇ ਕਿਹਾ ਕਿ ਇਹ ਸੁਣ ਕੇ ਵਧੀਆ ਲੱਗਾ ਵਿਜੇ ਮੇਰੇ ਨਾਲ ਡਿਨਰ 'ਤੇ ਜਾਣਾ ਚਾਹੁੰਦੇ ਹਨ। 


ਐਲਿਸ ਪੈਰੀ ਨੇ ਉਮੀਦ ਜਤਾਈ ਹੈ ਕਿ ਕੋਰੋਨਾ ਦਾ ਪ੍ਰਭਾਵ ਜਦੋ ਖਤਮ ਹੋਵੇਗਾ ਤਾਂ ਕ੍ਰਿਕਟ ਦੇ ਮੈਦਾਨ ਆਸਟਰੇਲੀਆਈ ਮਹਿਲਾ ਟੀਮ ਹੀ ਸਭ ਤੋਂ ਪਹਿਲਾਂ ਜਾਵੇਗੀ। ਪੈਰੀ ਨੂੰ ਉਮੀਦ ਹੈ ਕਿ ਕੋਵਿਡ-19 ਦਾ ਖਤਰਾ ਖਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਬਿਗ ਬੈਸ਼ ਲੀਗ ਨਾਲ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਹੋ ਜਾਵੇਗਾ। ਐਲਿਸ ਪੈਰੀ ਨੇ ਹੁਣ ਤਕ ਆਪਣੇ ਕਰੀਅਰ 'ਚ 8 ਟੈਸਟ, 112 ਵਨ ਡੇ ਤੇ 120 ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੀ ਹੈ। ਇਸ ਦੌਰਾਨ ਪੈਰੀ ਨੇ ਵਨ ਡੇ 'ਚ 2 ਸੈਂਕੜੇ ਤੇ 27 ਅਰਧ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਟੀ-20 ਦੀ ਗੱਲ ਕਰੀਏ ਤਾਂ ਉਸਦੇ ਨਾਂ 4 ਅਰਧ ਸੈਂਕੜੇ ਵੀ ਦਰਜ ਹਨ। ਐਲਿਸ ਪੈਰੀ ਆਸਟਰੇਲੀਆਈ ਮਹਿਲਾ ਆਲਰਾਊਂਡਰ 'ਚੋਂ ਇਕ ਹੈ।


author

Gurdeep Singh

Content Editor

Related News