ਖੇਲ ਰਤਨ ਦੀਪਾ ਨੇ ਕਿਹਾ- ਇਹ ਐਵਾਰਡ ਮਹਿਲਾ ਦਿਵਯਾਂਗ ਖਿਡਾਰੀਆਂ ਨੂੰ ਕਰੇਗਾ ਪ੍ਰੇਰਿਤ

Friday, Aug 30, 2019 - 12:06 PM (IST)

ਖੇਲ ਰਤਨ ਦੀਪਾ ਨੇ ਕਿਹਾ- ਇਹ ਐਵਾਰਡ ਮਹਿਲਾ ਦਿਵਯਾਂਗ ਖਿਡਾਰੀਆਂ ਨੂੰ ਕਰੇਗਾ ਪ੍ਰੇਰਿਤ

ਸਪੋਰਟਸ ਡੈਸਕ— ਪੈਰਾ ਓਲੰਪਿਕ ਤਮਗਾ ਜੇਤੂ ਦੀਪਾ ਮਲਿਕ ਵੀਰਵਾਰ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪੈਰਾ ਐਥਲੀਟ ਬਣ ਗਈ। ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਦਿਵਯਾਂਗ ਮਹਿਲਾ ਖਿਡਾਰੀਆਂ ਨੂੰ ਕਾਫ਼ੀ ਪ੍ਰੇਰਿਤ ਕਰੇਗਾ। ਦੀਪਾ ਨੇ 2016 ਰੀਓ ਪੈਰਾਲੰਪਿਕ ’ਚ ਡਿੱਸਕਸ ਥ੍ਰੋ ਐੱਫ53 ’ਚ ਚਾਂਦੀ ਦਾ ਤਮਗਾ ਜਿੱਤਿਆ ਸੀ।  

ਦਿਵਯਾਂਗ ਖਿਡਾਰੀਆਂ ਨੂੰ ਕਰੇਗਾ ਪ੍ਰੇਰਿਤ ਕਰੇਗਾ
ਦੀਪਾ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ। ਇਹ ਪੂੂਰੀ ਯਾਤਰਾ ਲੋਕਾਂ ’ਚ ਲੁੱਕੀ ਯੋਗਤਾ ਦੇ ਪ੍ਰਤੀ ਲੋਕਾਂ ਦੇ ਰਵੱਈਏ ਨੂੰ ਬਦਲਨ ਦੇ ਬਾਰੇ ’ਚ ਰਹੀ ਹੈ। ਇਹ ਐਵਾਰਡ ਮਹਿਲਾ ਦਿਵਯਾਂਗ ਖਿਡਾਰੀਆਂ ਨੂੰ ਕਾਫ਼ੀ ਪ੍ਰੇਰਿਤ ਕਰੇਗਾ। ਆਜ਼ਾਦ ਭਾਰਤ ਨੂੰ ਪੈਰਾ ਓਲੰਪਿਕ ’ਚ ਤਮਗਾ ਜਿੱਤਣ ’ਚ 70 ਸਾਲ ਲੱਗੇ।’ ਅਗਲੇ ਮਹੀਨੇ 49 ਸਾਲ ਦੀ ਹੋਣ ਜਾ ਰਹੀ ਦੀਪਾ ਇਸ ਸਰਵਉੱਚ ਐਵਾਰਡ ਨੂੰ ਜਿੱਤਣ ਵਾਲੀ ਸਭ ਤੋਂ ਜ਼ਿਆਦਾ ਉਮਰ ਵਾਲੀ ਖਿਡਾਰੀ ਵੀ ਹਨ। ਹਰਿਆਣਾ ਦੀ ਦੀਪਾ ਨੂੰ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੂਨੀਆ ਦੇ ਨਾਲ ਸਾਂਝੇ ਤੌਰ ’ਤੇ ਜੇਤੂ ਐਲਾਨ ਕੀਤਾ ਗਿਆ ਜੋ ਕਜ਼ਾਕਿਸਤਾਨ ’ਚ ਹੋਣ ਵਾਲੀ ਅਗਲੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ’ਚ ਜੁਟੇ ਹਨ। PunjabKesari ਪੈਰਾ ਓਲੰਪਿਕ ਝਾਝਰੀਆ ਨੂੰ ਵੀ ਖੇਲ ਰਤਨ 
ਦੀਪਾ ਇਸ ਸਰਵਉੱਚ ਐਵਾਰਡ ਨੂੰ ਹਾਸਲ ਕਰਨ ਵਾਲੀ ਦੂਜੀ ਪੈਰਾ ਐਥਲੀਟ ਬਣ ਗਈ। ਪੈਰਾਲੰਪਿਕ ਦਾ ਦੋਹਰਾ ਸੋਨ ਤਮਗਾ ਜਿੱਤਣ ਵਾਲੇ ਡਿੱਸਕਸ ਥ੍ਰੋ ਐਥਲੀਟ ਇੰਦਰ ਝਾਝਰੀਆ ਨੂੰ 2017 ’ਚ ਇਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।


Related News