CWC 2019 : ਅਫਗਾਨ ਨੂੰ ਹਰਾ ਕੇ ਵਿਸ਼ਵ ਕੱਪ 'ਚ ਭਾਰਤ ਨੇ ਹਾਸਲ ਕੀਤੀ ਇਹ ਉਪਲੱਬਧੀ
Saturday, Jun 22, 2019 - 11:30 PM (IST)

ਸਾਊਥੰਪਟਨ— ਭਾਰਤੀ ਟੀਮ ਨੇ ਸ਼ਨੀਵਾਰ ਨੂੰ ਸਾਊਥੰਪਟਨ ਦੇ ਰੋਜ ਬਾਊਲ ਮੈਦਾਨ 'ਤੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਮੌਜੂਦਾ ਵਿਸ਼ਵ ਕੱਪ 'ਚ ਹੁਣ ਤਕ ਦੱਖਣੀ ਅਫਰੀਕਾ, ਅਸਟਰੇਲੀਆ ਤੇ ਪਾਕਿਸਤਾਨ ਵਿਰੁੱਧ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਫਗਾਨਿਸਤਾਨ ਵਿਰੁੱਧ ਭਾਰਤ ਨੇ ਮੁਕਾਬਲਾ ਜਿੱਤ ਕੇ ਵਿਸ਼ਵ ਕੱਪ 'ਚ ਆਪਣੀ 50ਵੀਂ ਜਿੱਤ ਹਾਸਲ ਕੀਤੀ। ਪਹਿਲੇ ਸਥਾਨ 'ਤੇ ਆਸਟਰੇਲੀਆ 67, ਦੂਜੇ ਸਥਾਨ 'ਤੇ ਨਿਊਜ਼ੀਲੈਂਡ ਜਿਸ ਦੀਆਂ 52 ਜਿੱਤਾਂ ਹਨ ਤੇ ਭਾਰਤ ਜੋ ਤੀਜੇ ਸਥਾਨ 'ਤੇ ਜਿਸ ਨੇ 50 ਜਿੱਤ ਹਾਸਲ ਕਰਕੇ ਅਰਧ ਸੈਂਕੜਾ ਪੂਰਾ ਕੀਤਾ। ਭਾਰਤ ਨੇ ਵਿਸ਼ਵ ਕੱਪ 'ਚ 1975-2019 ਦੇ ਦੌਰਾਨ ਹੁਣ ਤੱਕ 79 ਮੈਚਾਂ 'ਚੋਂ 50ਵੀਂ ਜਿੱਤ ਹਾਸਲ ਕੀਤੀ। ਕ੍ਰਿਕਟ ਦੇ ਮਹਾਕੁੰਭ 'ਚ ਉਸਦੀ ਜਿੱਤ 64.28 ਫੀਸਦੀ ਹੈ।
ਜ਼ਿਕਰਯੋਗ ਹੈ ਕਿ ਆਪਣੇ ਸਪਿਨਰਾਂ ਦੀ ਸ਼ਾਨਦਾਰ ਤੇ ਕੱਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਅਫਗਾਨਿਸਤਾਨ ਨੇ ਵਿਸ਼ਵ ਦੀ ਨੰਬਰ ਦੋ ਟੀਮ ਅਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਭਾਰਤ ਨੂੰ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ 'ਚ ਸ਼ਨੀਵਾਰ 50 ਓਵਰਾਂ ਵਿਚ 8 ਵਿਕਟਾਂ 'ਤੇ 224 ਦੌੜਾਂ ਦੇ ਮਾਮੂਲੀ ਸਕੋਰ 'ਤੇ ਰੋਕ ਦਿੱਤਾ ਸੀ। ਜਵਾਬ 'ਚ ਅਫਗਾਨਿਸਤਾਨ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ 213 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ।