ਧੋਨੀ ਦੀ ਬਹੁਤ ਵੱਡੀ ਫੈਨ ਹੈ ਇਹ 17 ਸਾਲਾ ਸੁੰਦਰ ਅਦਾਕਾਰਾ

5/21/2020 6:27:41 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖੇਡ ਦੇ ਦਮ 'ਤੇ ਕ੍ਰਿਕਟ ਦੀ ਦੁਨੀਆ ਵਿਚ ਆਪਣੀ ਖਾਸ ਜਗ੍ਹਾ ਬਣਾਈ ਹੈ। ਇਸੇ ਕਾਰਨ ਇਸ ਭਾਰਤੀ ਵਿਕਟਕੀਪਰ ਬੱਲੇਬਾਜ਼ ਦੇ ਭਾਰਤ ਵਿਚ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਹੈ। ਇਸ ਸੂਚੀ ਵਿਚ ਇਕ ਅਦਾਕਾਰਾ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਹ ਅਦਾਕਾਰਾ ਹੋਰ ਕਈ ਨਹਂ ਅਨੁਸ਼ਕਾ ਸੇਨ ਹੈ। ਸੀਰੀਅਲ ਬਲਵੀਰ ਵਿਚ ਐਕਟਿੰਗ ਕਰ ਚੁੱਕੀ ਅਨੁਸ਼ਕਾ ਸੇਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ।

PunjabKesari

ਇੰਨੀ ਘੱਟ ਉਮਰ ਵਿਚ ਹੀ ਆਪਣੀ ਸੁੰਦਰਤਾ ਨਾਲ ਸਾਰਿਆਂ ਨੂੰ ਕਾਫੀ ਆਕਰਸ਼ਿਤ ਕਰਨ ਵਾਲੀ ਅਨੁਸ਼ਕਾ ਸੇਨ ਨੇ ਖੁਦ ਹੀ ਇਕ ਇੰਟਰਵਿਊ ਵਿਚ ਇਸ ਗੱਲ ਨੂੰ ਸਵੀਕਾਰ ਕੀਤਾ। ਇਸ ਵਿਚ ਉਸ ਨੇ ਕਿਹਾ ਸੀ ਕਿ ਉਹ ਭਾਰਤੀ ਕ੍ਰਿਕਟਰ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਕਾਫੀ ਵੱਡੀ ਫੈਨ ਹੈ।

PunjabKesari

ਇਹ ਅਦਾਕਾਰਾ ਮਹਿੰਦਰ ਸਿੰਘ ਧੋਨੀ ਦੇ ਨਾਲ ਕਈ ਵਾਰ ਫੋਟੋ ਖਿੱਚਵਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਕ੍ਰਿਕਟਰ ਐੱਮ. ਐੱਸ. ਧੋਨੀ ਅਤੇ ਅਨੁਸ਼ਕਾ ਸੇਨ ਦਾ ਸਬੰਧ ਝਾਰਖੰਡ ਨਾਲ ਹੀ ਹੈ। ਅਨੁਸ਼ਕਾ ਦਾ ਜਨਮ ਸਾਲ 2002 ਵਿਚ ਝਾਰਖੰਡ ਵਿਚ ਹੀ ਹੋਇਆ ਸੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit