ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ
Friday, Nov 05, 2021 - 08:48 PM (IST)
ਜੋਹਾਨਸਬਰਗ- ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਣ ਵਾਲੀ ਆਗਾਮੀ ਟੈਸਟ ਸੀਰੀਜ਼ ਦਾ ਤੀਜਾ ਤੇ ਆਖਰੀ ਟੈਸਟ ਜੋਹਾਨਸਬਰਗ ਤੋਂ ਹਟਾ ਕੇ ਕੇਪਟਾਊਨ ਵਿਚ ਕਰ ਦਿੱਤਾ ਗਿਆ ਹੈ, ਜਿਸਦਾ ਐਲਾਨ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਸ਼ੁੱਕਰਵਾਰ ਨੂੰ ਕੀਤਾ। ਜੋਹਾਨਸਬਰਗ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਸ਼ੁਰੂਆਤ ਮੈਚ ਵਿਚ ਤੀਜੇ ਟੈਸਟ (ਤਿੰਨ ਤੋਂ ਸੱਤ ਜਨਵਰੀ) ਦੀ ਮੇਜ਼ਬਾਨੀ ਕਰਨੀ ਸੀ ਜਦਕਿ ਸੈਂਚੁਰੀਅਨ ਨੂੰ 26 ਦਸੰਬਰ ਤੋਂ 'ਬਾਕਸਿੰਗ ਡੇਅ' ਟੈਸਟ ਦੀ ਮੇਜ਼ਬਾਨੀ ਕਰਨੀ ਹੈ ਪਰ ਦੱਖਣੀ ਅਫਰੀਕਾ ਨੇ ਤੀਜੇ ਟੈਸਟ ਦੇ ਸਥਾਨ ਨੂੰ ਬਦਲਣ ਦਾ ਐਲਾਨ ਕੀਤਾ ਪਰ ਇਸ ਕਦਮ ਦਾ ਕਾਰਨ ਨਹੀਂ ਦੱਸਿਆ।
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਸੀ. ਐੱਸ. ਏ. ਨੇ ਟਵੀਟ ਕੀਤਾ- ਸੀ. ਐੱਸ. ਏ. ਨੇ ਪ੍ਰੋਗਰਾਮ ਵਿਚ ਇਕ ਮਹੱਤਵਪੂਰਨ ਬਦਲਾਅ ਦਾ ਐਲਾਨ ਕੀਤਾ ਹੈ ਕਿ ਫ੍ਰੀਡਮ ਸੀਰੀਜ਼ ਦਾ ਤੀਜਾ ਬੇਟਵੇ ਟੈਸਟ ਜੋਹਾਨਸਬਰਗ ਦੇ ਇੰਪੀਰੀਅਲ ਵਾਂਡਰਰਸ ਤੋਂ ਹਟਾ ਕੇ ਕੇਪਟਾਊਨ ਦੇ ਸਿਕਸ ਗਨ ਗ੍ਰਿਲ ਨਿਊਲੈਂਡਸ ਵਿਚ ਕਰਵਾਇਆ ਜਾਵੇਗਾ। ਭਾਰਤੀ ਟੀਮ ਪਿਛਲੇ ਤਿੰਨ ਸਾਲਾਂ ਵਿਚ ਆਸਟਰੇਲੀਆ ਨੂੰ 2 ਵਾਰ ਉਸਦੀ ਧਰਤੀ 'ਤੇ ਹਾਉਣ ਤੋਂ ਬਾਅਦ ਦੱਖਣੀ ਅਫਰੀਕਾ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗੀ। ਦੱਖਣੀ ਅਫਰੀਕਾ ਦੇ ਦੌਰੇ 'ਤੇ ਭਾਰਤ ਨੂੰ ਤਿੰਨ ਵਨ ਡੇ ਤੇ ਚਾਰ ਟੀ-20 ਮੈਚ ਵੀ ਖੇਡਣੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।