ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ - ਕਾਰਲਸਨ ਤੇ ਨੇਪੋਮਿਨਸੀ ਦੀ ਤੀਜੀ ਬਾਜ਼ੀ ਵੀ ਬੇਨਤੀਜਾ
Tuesday, Nov 30, 2021 - 05:54 PM (IST)
ਦੁਬਈ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਉਨ੍ਹਾਂ ਦੇ ਚੈਲੰਜਰ ਕੈਂਡੀਡੇਟ ਜੇਤੂ ਰੂਸ ਦੇ ਇਆਨ ਨੇਪੋਮਿਨਸੀ ਦਰਮਿਆਨ ਲਗਾਤਾਰ ਤੀਜੀ ਬਾਜ਼ੀ ਡਰਾਅ 'ਤੇ ਖ਼ਤਮ ਹੋਈ। ਤੀਜੇ ਦਿਨ ਟੂਰਨਾਮੈਂਟ 'ਚ ਦੂਜੀ ਵਾਰ ਸਫੈਦ ਮੋਹਰਿਆਂ ਨਾਲ ਖੇਡ ਰਹੇ ਨੇਪੋਮਿਨਸੀ ਨੇ ਇਕ ਵਾਰ ਫਿਰ ਰਾਜੇ ਦੇ ਪਿਆਦੇ ਦੇ ਦੋ ਘਰ ਚਲਦੇ ਹੋਏ ਖੇਡ ਦੀ ਸ਼ੁਰੂਆਤ ਕੀਤੀ ਪਰ ਪਹਿਲੇ ਰਾਊਂਡ ਤੋਂ ਅਲਗ ਅਠਵੀਂ ਚਾਲ 'ਚ ਨੋਪੋ ਨੇ ਓਪਨਿੰਗ ਦੀਆਂ ਚਾਲਾਂ ਬਦਲ ਦਿੱਤੀਆਂ।
ਇਸ ਵਾਰ ਕਾਰਲਸਨ ਕਿਸੇ ਵੀ ਤਰ੍ਹਾਂ ਨਾਲ ਨੇਪੋ 'ਤੇ ਦਬਾਅ ਨਹੀਂ ਬਣਾ ਸਕੇ ਤੇ 42 ਚਾਲਾਂ ਦੇ ਬਾਅਦ ਬਾਜ਼ੀ ਡਰਾਅ 'ਤੇ ਖ਼ਤਮ ਹੋਈ। 14 ਰਾਊਂਡ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਅਜੇ ਤਕ 11 ਰਾਊਂਡ ਖੇਡੇ ਜਾਣੇ ਹਨ ਤੇ ਅਜੇ ਤਕ ਇਕ ਦਿਨ ਦੇ ਆਰਾਮ ਦੇ ਬਾਅਦ ਮੁਕਾਬਲੇ ਸ਼ੁਰੂ ਹੋਣਗੇ ਤਾਂ ਇਹ ਦੇਖਣਾ ਹੋਵੇਗਾ ਕਿ ਸਫੈਦ ਮੋਹਰਿਆਂ ਨਾਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਕੀ ਜਿੱਤ ਦਰਜ ਕਰ ਸਕਣਗੇ।