ਬੀਬੀਆਂ ਦੇ ਤੀਜੇ ਫਿਡੇ ਸਵਿਸ ਟੂਰਨਾਮੈਂਟ 'ਚ ਹਰਿਕ੍ਰਾ ਦ੍ਰੋਣਾਵਲੀ ਤੀਜੇ ਪੜਾਅ 'ਚ ਪਹੁੰਚੀ

06/22/2020 2:31:36 PM

ਮਾਸਕੋ (ਰੂਸ) (ਨਿਕਲੇਸ਼ ਜੈਨ)– ਭਾਰਤ ਦੀ ਬੀਬੀਆਂ ਦੀ ਟੀਮ ਦੀ ਨੰਬਰ-2 ਖਿਡਾਰੀ ਹਰਿਕਾ ਦ੍ਰੋਣਾਵਲੀ ਆਖਿਰਕਾਰ ਆਪਣੀ ਤੀਜੀ ਕੋਸ਼ਿਸ਼ ਵਿਚ ਬੀਬੀਆਂ ਦੇ ਫਿਡੇ ਸਪੀਡ ਸ਼ਤਰੰਜ ਦੇ ਤੀਜੇ ਪੜਾਅ ਮਤਲਬ ਗ੍ਰਾਂ. ਪ੍ਰੀ. ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਗਈ। ਪਹਿਲੇ ਦੋ ਮੁਕਾਬਲਿਆਂ ਵਿਚ ਬੇਰੰਗ ਨਜ਼ਰ ਆਈ ਹਰਿਕਾ ਤੀਜੇ ਦਿਨ ਜਿਵੇਂ ਚੋਣ ਹੋਣ ਦੀ ਇੱਛਾ ਨਾਲ ਹੀ ਖੇਡਦੀ ਨਜ਼ਰ ਆਈ । ਪਹਿਲੇ ਦੋ ਦਿਨ ਦੇ ਟੂਰਨਾਮੈਂਟ ਵਿਚ ਮੁਕਾਬਲੇ ਕ੍ਰਮਵਾਰ 5+1 ਤੇ 3+1 ਮਿੰਟ ਦੇ ਹੋਏ ਸਨ ਜਦਿਕ ਅੱਜ ਬੁਲੇਟ ਸ਼ਤਰੰਜ ਮਤਲਬ 1-1 ਮਿੰਟ ਦੇ ਮੁਕਾਬਲੇ ਵਿਚ ਹਰਿਕਾ ਨੇ ਪਹਿਲਾਂ ਤਾਂ ਟਾਪ-8 ਵਿਚ ਜਗ੍ਹਾ ਬਣਾਈ ਤੇ ਫਿਰ ਪਲੇਅ ਆਫ ਮੁਕਾਬਲੇ ਵਿਚ ਹਰਿਕਾ ਨੇ ਪਹਿਲਾਂ ਰੂਸ ਦੀ ਗੁਨਿਨਾ ਵਾਲੇਂਟੀਨਾ ਨੂੰ 2-0 ਨਾਲ ਹਰਾਉਂਦਿਆਂ ਟਾਪ-4 ਵਿਚ ਜਗ੍ਹਾ ਬਣਾਈ ਤੇ ਉਸ ਤੋਂ ਬਾਅਦ ਰੂਸ ਦੀ ਹੀ ਅਲਿਨਾ ਕਾਸ਼ਲਿਨਸਕਾਯਾ ਨੂੰ 2-0 ਨਾਲ ਹਰਾ ਕੇ ਗ੍ਰੀ. ਪਰੀ. ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ।

ਉਸ ਤੋਂ ਇਲਾਵਾ ਯੂਕ੍ਰੇਨ ਦੀ ਨਤਾਲੀਆ ਜਹੂਖੋਵਾ, ਪੇਰੂ ਦੀ ਕੋਰੀ ਦੇਸੀ, ਰੂਸ ਦੀ ਗੁਨਿਨਾ ਵਾਲੇਂਟੀਨਾ, ਜਾਰਜੀਆ ਦੀ ਨਾਨਾ ਦਗਨਿਡਜੇ ਤੇ ਨਿਨੋ ਖੋਮੇਰਕੀ, ਰੂਸ ਦੀ ਅਲਿਨਾ ਕਾਸ਼ਲਿਨਸਕਾਯਾ ਤੇ ਅਜਰਬੈਜਾਨ ਦੀ ਗੁਨਯ ਮਮਮਦਜੜਾ ਵੀ ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀਆਂ।


Ranjit

Content Editor

Related News