ਸ਼੍ਰੀਲੰਕਾ ਖਿਲਾਫ ਦੂਜੇ ਟੀ-20 ਮੈਚ 'ਚ ਇਹ ਭਾਰਤੀ ਖਿਡਾਰੀ ਰਹੇ ਇਸ ਸ਼ਾਨਦਾਰ ਜਿੱਤ ਦੇ ਹੀਰੋ

01/08/2020 11:50:16 AM

ਸਪੋਰਟਸ ਡੈਸਕ— ਭਾਰਤ ਨੇ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਦੂਜੇ ਟੀ-20 ਮੁਕਾਬਲੇ 'ਚ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 142 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 15 ਗੇਂਦਾਂ ਬਾਕੀ ਰਹਿੰਦੇ ਹੀ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਦੇ ਜਿੱਤ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿੱਤ ਦੇ ਪੰਜ ਹੀਰੋਜ਼ ਦੇ ਬਾਰੇ 'ਚ, ਜਿਨ੍ਹਾਂ ਦੇ ਪ੍ਰਦਰਸ਼ਨ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਜਿੱਤ ਹਾਸਲ ਕੀਤੀ।

ਕੇ ਐੱਲ ਰਾਹੁਲ ਨੇ ਦਿੱਤੀ ਮਜ਼ਬੂਤ ਸ਼ੁਰੂਆਤ
ਕੇ. ਐੱਲ. ਰਾਹੁਲ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਅਰਧ ਸੈਂਕੜੇ ਤੋਂ ਖੂੰਝ ਗਿਆ। ਉਨ੍ਹਾਂ ਨੇ 32 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਹਿਲੀ ਵਿਕਟ ਲਈ ਰਾਹੁਲ ਅਤੇ ਧਵਨ ਦੇ ਵਿਚਾਲੇ 71 ਦੌੜਾਂ ਦੀ ਸਾਂਝੇਦਾਰੀ ਹੋਈ। PunjabKesari

ਸ਼ਰੇਅਸ ਅਈਯਰ ਨੇ ਖੇਡੀ ਸ਼ਾਨਦਾਰ ਪਾਰੀ
ਸ਼ੁਰੂਆਤੀ ਦੋ ਵਿਕਟਾਂ ਡਿੱਗਣ ਤੋਂ ਬਾਅਦ ਸ਼ਰੇਅਸ ਅਈਯਰ ਨੇ ਵਿਰਾਟ ਕੋਹਲੀ ਦਾ ਚੰਗਾ ਸਾਥ ਦਿੱਤਾ। ਉਸ ਨੇ ਆਪਣੀ ਸ਼ਾਨਦਾਰ ਪਾਰੀ ਦੌਰਾਨ 26 ਗੇਂਦਾਂ 'ਚ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਉਨ੍ਹਾਂ ਨੇ ਕਪਤਾਨ ਕੋਹਲੀ ਦੇ ਨਾਲ ਮਿਲ ਕੇ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।PunjabKesari

ਵਿਰਾਟ ਕੋਹਲੀ ਨੇ ਖੇਡੀ ਕਪਤਾਨੀ ਪਾਰੀ​​​​​​​
ਚੰਗੀ ਸ਼ੁਰੂਆਤ ਤੋਂ ਬਾਅਦ ਭਾਰਤੀ ਟੀਮ ਨੇ ਦੋ ਵਿਕਟਾਂ ਗੁਆ ਦਿੱਤੀਆਂ ਅਤੇ ਫਿਰ ਬੱਲੇਬਾਜ਼ੀ ਕਰਨ ਆਏ ਕੋਹਲੀ ਜਿੱਤ ਦਵਾ ਕੇ ਹੀ ਪਰਤੇ। ਕੋਹਲੀ ਨੇ ਸ਼ਰੇਅਸ ਅਈਯਰ ਦੇ ਨਾਲ ਮਿਲ ਕੇ 51 ਦੌੜਾਂ ਦੀ ਸਾਂਝਦਾਰੀ ਕਰਦੇ ਹੋਏ 17 ਗੇਂਦਾਂ 'ਚ 1 ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 30 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਪਤਾਨ ਦੇ ਰੂਪ 'ਚ ਵੀ ਸ਼ਾਨਦਾਰ ਪਦਰਸ਼ਨ ਕੀਤਾ ਅਤੇ ਸਹੀ  ਸਮੇਂ ਤੇ ਗੇਂਦਬਾਜ਼ੀ 'ਚ ਬਦਲਾਅ ਤੋਂ ਇਲਾਵਾ ਫੀਲਡਿੰਗ ਦੀ ਸੈਟਿੰਗ ਵੀ ਸ਼ਾਨਦਾਰ ਤਰੀਕੇ ਨਾਲ ਕੀਤੀ।PunjabKesari

ਨਵਦੀਪ ਸੈਨੀ ਦੀ ਸ਼ਾਨਦਾਰ ਗੇਂਦਾਬਾਜ਼ੀ​​​​​​​
ਨੌਜਵਾਨ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4 ਓਵਰਾਂ 'ਚ ਸਿਰਫ 18 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਨਵਦੀਪ ਸੈਨੀ ਦੇ ਪਹਿਲੇ ਓਵਰ 'ਚ ਸ਼੍ਰੀਲੰਕਾਈ ਬੱਲੇਬਾਜ਼ਾਂ ਨੇ 10 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਉਸ ਨੇ ਬੇਹੱਦ ਜ਼ਬਰਦਸਤ ਗੇਂਦਬਾਜ਼ੀ ਕੀਤੀ ਅਤੇ ਬਾਅਦ ਦੇ ਤਿੰਨ ਓਵਰਾਂ 'ਚ ਸਿਰਫ 8 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
PunjabKesari

ਸ਼ਾਰਦੁਲ ਠਾਕੁਰ ਨੇ ਆਪਣੇ ਆਖਰੀ ਓਵਰ ਕੀਤਾ ਕਮਾਲ
ਇਸ ਮੁਕਾਬਲੇ 'ਚ ਭਾਰਤੀ ਤੇਜ਼ ਗੇਂਦਬਾਜ਼ ਦਾ ਬੋਲਬਾਲਾ ਰਿਹਾ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ 4 ਓਵਰਾਂ 'ਚ 23 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਸ਼ਾਰਦੁਲ ਨੇ ਡੈੱਥ ਓਵਰਸ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 19ਵੇਂ ਓਵਰ 'ਚ ਸਿਰਫ 3 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰ ਲਈਆਂ।PunjabKesari


Related News