ਭਾਰਤ ਦੌਰੇ 'ਤੇ ਨਿਊਜ਼ੀਲੈਂਡ-ਏ ਟੀਮ ਦੀ ਕਮਾਨ ਸੰਭਾਲੇਗਾ ਇਹ ਖਿਡਾਰੀ

Friday, Sep 08, 2017 - 10:59 AM (IST)

ਭਾਰਤ ਦੌਰੇ 'ਤੇ ਨਿਊਜ਼ੀਲੈਂਡ-ਏ ਟੀਮ ਦੀ ਕਮਾਨ ਸੰਭਾਲੇਗਾ ਇਹ ਖਿਡਾਰੀ

ਕ੍ਰਾਈਸਟਚਰਚ— ਨਿਊਜ਼ੀਲੈਂਡ-ਏ ਦੀ ਟੀਮ ਆਗਾਮੀ 19 ਸਤੰਬਰ ਤੋਂ ਕਪਤਾਨ ਨਿਕੋਲ ਹੈਨਰੀ ਦੀ ਅਗਵਾਈ ਵਿਚ ਭਾਰਤ ਦਾ ਦੌਰਾ ਕਰੇਗੀ, ਜਿਥੇ ਮਹਿਮਾਨ ਟੀਮ ਨੇ 23 ਸਤੰਬਰ ਤੋਂ 15 ਅਕਤੂਬਰ ਤੱਕ ਭਾਰਤ-ਏ ਵਿਰੁੱਧ ਦੋ ਚਾਰ ਦਿਨਾਂ ਤੇ ਪੰਜ ਵਨ ਡੇ ਮੈਚ ਖੇਡਣੇ ਹਨ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਵੀਰਵਾਰ ਇਸ ਦੀ ਜਾਣਕਾਰੀ ਦਿੱਤੀ। ਭਾਰਤ-ਏ ਟੀਮ ਵਿਰੁੱਧ ਖੇਡੀ ਜਾਣ ਵਾਲੀ ਇਸ ਸੀਰੀਜ਼ ਲਈ ਨਿਊਜ਼ੀਲੈਂਡ-ਏ ਟੀਮ ਵਿਰੁੱਧ 16 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ। ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਟੀਮ ਦੇ ਪ੍ਰਮੁੱਖ ਹਨ। ਦੌਰੇ ਦੇ ਸਾਰੇ ਮੈਚ ਵਿਜਯਾਵਾੜਾ ਤੇ ਵਿਸ਼ਾਖਾਪਟਨਮ 'ਚ ਖੇਡੇ ਜਾਣਗੇ।
ਨਿਊਜ਼ੀਲੈਂਡ-ਏ ਟੀਮ ਇਸ ਤਰ੍ਹਾਂ ਹੈ
ਨਿਕੋਲਸ ਹੈਨਰੀ (ਕਪਤਾਨ), ਟਾਡ ਐਸ਼ਲੇ, ਟਾਮ ਬਲੈਂਡਲੇ (ਵਿਕਟਕੀਪਰ), ਟਾਮ ਬਰੂਸ, ਲਾਕੀ ਫਰਗਿਊਸਨ, ਮੈਟ ਹੈਨਰੀ, ਸਕਾਟ ਕੁਜੇਗਿਲਨ, ਕੋਲਿਨ ਮੁਨਰੋ, ਗਲੇਨ ਫਿਲਿਪਸ (ਵਿਕਟਕੀਪਰ), ਸੇਠ ਰੇਂਸ, ਜੀਤ ਰਾਵਲ, ਟਿਮ ਸੀਫਰਟ (ਵਿਕਟਕੀਪਰ), ਈਰਸ਼ ਸੋਢੀ, ਸੀਨ ਸੋਲੀਆ, ਜਾਰਜ ਵਾਰਕਰ, ਵਿਲ ਯੰਗ।


Related News