ਇਹ ਹਨ ਆਈ. ਪੀ. ਐੱਲ. ਇਤਿਹਾਸ ਦੇ 5 ਸਭ ਤੋਂ ਸਫਲ ਕਪਤਾਨ

03/03/2020 9:19:05 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੁਨੀਆ ਭਰ 'ਚ ਸਭ ਤੋਂ ਰੋਮਾਂਚਕ ਤੇ ਰੋਮਾਂਚਕ ਕ੍ਰਿਕਟ ਟੂਰਨਾਮੈਂਟ 'ਚੋਂ ਇਕ ਹੈ। ਭਾਰਤ 'ਚ ਸਾਰੇ ਪੇਸ਼ੇਵਰ ਖੇਡ ਲੀਗਾਂ 'ਚ ਇਸਦੀ ਦਰਸ਼ਕਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ। ਆਈ. ਪੀ. ਐੱਲ. 2020 ਦੇ ਲਈ ਸਾਰੀਆਂ ਟੀਮਾਂ ਦੇ ਕਪਤਾਨ ਤੈਅ ਹੋ ਚੁੱਕੇ ਹਨ। ਟੂਨਾਮੈਂਟ ਦੇ 12 ਸੈਸ਼ਨਾਂ 'ਚ ਕੇਵਲ 6 ਕਪਤਾਨ ਹੀ ਆਪਣੀ ਟੀਮ ਨੂੰ ਆਈ. ਪੀ. ਐੱਲ. ਦਾ ਖਿਤਾਬ ਜਿੱਤਾਉਣ 'ਚ ਸਫਲ ਹੋਏ ਹਨ। ਜਾਣੋਂ ਆਈ. ਪੀ. ਐੱਲ. ਇਤਿਹਾਸ ਦੇ 5 ਚੋਟੀ ਕਪਤਾਨ—
1. ਰੋਹਿਤ ਸ਼ਰਮਾ—

PunjabKesari
ਮੁੰਬਈ ਇੰਡੀਅਨਸ ਆਈ. ਪੀ. ਐੱਲ. ਦੀ ਸਭ ਤੋਂ ਸਫਲ ਟੀਮ ਹੈ। ਇਸ ਦੀ ਸਫਲਤਾ ਦੇ ਪਿੱਛੇ ਰੋਹਿਤ ਸ਼ਰਮਾ ਦੀ ਕਪਤਾਨੀ ਹੈ। ਉਸਦੀ ਅਗਵਾਈ 'ਚ ਮੁੰਬਈ ਇੰਡੀਅਨਸ ਨੇ 2013, 2015, 2017 ਤੇ 2019 'ਚ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ। ਰੋਹਿਤ ਨੇ 104 ਮੈਚਾਂ 'ਚ ਮੁੰਬਈ ਇੰਡੀਅਨਸ ਦੀ ਕਪਤਾਨੀ ਕੀਤੀ, ਜਿਸ 'ਚ ਉਨ੍ਹਾਂ ਨੇ 58.65 ਫੀਸਦੀ ਦੇ ਨਾਲ 60 ਮੈਚ ਜਿੱਤੇ ਹਨ। ਰੋਹਿਤ ਦੀ ਕਪਤਾਨੀ 'ਚ ਮੁੰਬਈ ਇੰਡੀਅਨਸ ਨੇ 2013 'ਚ ਟੀ-20 ਚੈਂਪੀਅਨਸ ਲੀਗ ਦੀ ਪ੍ਰਤੀਯੋਗਿਤਾ ਵੀ ਜਿੱਤੀ।
2. ਮਹਿੰਦਰ ਸਿੰਘ ਧੋਨੀ—

PunjabKesari
ਧੋਨੀ ਆਈ. ਪੀ. ਐੱਲ. ਇਤਿਹਾਸ ਦੇ ਇਕਲੌਤੇ ਕਪਤਾਨ ਹਨ ਜੋ ਆਈ. ਪੀ. ਐੱਲ. ਦੇ ਖਿਤਾਬ ਨੂੰ ਬਚਾਉਣ 'ਚ ਕਾਮਯਾਬ ਹੋਏ ਹਨ। ਧੋਨੀ ਦੀ ਕਪਤਾਨੀ 'ਚ ਹੀ ਚੇਨਈ ਸੁਪਰ ਕਿੰਗਸ ਦੀ ਟੀਮ ਸਭ ਤੋਂ ਜ਼ਿਆਦਾ ਵਾਰ ਫਾਈਨਲ 'ਚ ਪਹੁੰਚਣ ਵਾਲੀ ਟੀਮ ਹੈ। ਇਸ ਦੇ ਨਾਲ ਹੀ ਉਸ ਨੇ 2010, 2011 ਤੇ 2018 'ਚ ਆਪਣੀ ਟੀਮ ਚੇਨਈ ਸੁਪਰ ਕਿੰਗਸ ਨੂੰ ਖਿਤਾਬ ਤਕ ਪਹੁੰਚਾਇਆ। ਉਨ੍ਹਾਂ ਨੇ 174 ਮੈਚਾਂ 'ਚ ਆਪਣੀ ਟੀਮ ਦੀ ਅਗਵਾਈ ਕੀਤੀ, ਜਿਸ 'ਚ ਉਨ੍ਹਾਂ ਨੇ 60.11 ਫੀਸਦੀ ਨਾਲ 104 ਮੈਚਾਂ 'ਚ ਜਿੱਤ ਹਾਸਲ ਕੀਤੀ।
3. ਗੌਤਮ ਗੰਭੀਰ—

PunjabKesari
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਦਿੱਲੀ ਦੀ ਟੀਮ ਦੇ ਲਈ ਤੇ ਕੋਲਕਾਤਾ ਦੀ ਟੀਮ ਲਈ ਕਪਤਾਨੀ ਕੀਤੀ ਹੈ ਪਰ ਉਸ ਨੂੰ ਸਫਲਤਾ ਕੇ. ਕੇ. ਆਰ. ਟੀਮ ਦੀ ਕਪਤਾਨੀ ਕਰਕੇ ਹੀ ਮਿਲੀ। ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ 2 ਵਾਰ ਆਈ. ਪੀ. ਐੱਲ. ਦਾ ਚੈਂਪੀਅਨ ਬਣਾਇਆ। ਕਪਤਾਨ ਦੇ ਰੂਪ 'ਚ 129 ਮੈਚਾਂ 'ਚ ਉਨ੍ਹਾਂ ਨੇ 55.03 ਫੀਸਦੀ ਦੇ ਨਾਲ 71 ਮੈਚਾਂ 'ਚ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ ਹੈ।
4. ਡੇਵਿਡ ਵਾਰਨਰ—

PunjabKesari
ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਆਪਣੀ ਜਗ੍ਹਾ ਬਣਾਈ ਹੈ। ਸਨਰਾਈਜਰਸ ਹੈਦਰਾਬਾਦ ਦੀ ਟੀਮ ਨੇ ਵਾਰਨਰ ਨੂੰ ਆਪਣੀ ਟੀਮ ਦਾ ਕਪਤਾਨ ਬਣਾਇਆ ਤੇ ਵਾਰਨਰ ਨੇ ਵੀ ਹੈਦਰਾਬਾਦ ਨੂੰ ਆਈ. ਪੀ. ਐੱਲ. ਦਾ ਖਿਤਾਬ ਦਿਵਾਇਆ ਹੈ। ਕਪਤਾਨ ਦੇ ਰੂਪ 'ਚ ਆਪਣੇ 47 ਮੈਚਾਂ 'ਚ ਵਾਰਨਰ ਨੇ 57 ਫੀਸਦੀ ਜਿੱਤ ਦੇ ਨਾਲ ਆਪਣੀ ਟੀਮ ਦੇ ਲਈ 25 ਮੈਚ ਜਿੱਤੇ।
5. ਸ਼ੇਨ ਵਾਰਨ—

PunjabKesari
ਆਸਟਰੇਲੀਆ ਦੇ ਦਿੱਗਜ ਸਪਿਨ ਗੇਂਦਬਾਜ਼ ਸ਼ੇਨ ਵਾਰਨ ਨੇ ਆਪਣਾ ਨਾਂ ਆਈ. ਪੀ. ਐੱਲ. ਦੇ ਇਤਿਹਾਸ 'ਚ ਦਰਜ ਕਰਵਾਇਆ ਜਦੋ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਉਦਘਾਟਨ ਸੈਸ਼ਨ 'ਚ ਰਾਜਸਥਾਨ ਰਾਇਲਸ ਨੂੰ ਆਪਣੀ ਕਪਤਾਨੀ 'ਚ ਆਈ. ਪੀ. ਐੱਲ. ਦਾ ਖਿਤਾਬ ਜਿਤਾਇਆ ਸੀ। ਵਾਰਨ ਨੇ ਕਪਤਾਨ ਦੇ ਰੂਪ 'ਚ ਆਪਣੇ 55 ਮੈਚਾਂ 'ਚ 30 ਮੈਚਾਂ 'ਚ 54.54 ਫੀਸਦੀ ਜਿੱਤ ਹਾਸਲ ਕੀਤੀ। ਉਸ ਨੂੰ ਆਈ. ਪੀ. ਐੱਲ. ਦੇ ਦਿੱਗਜ ਕਪਤਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਵਾਰਨ ਤੋਂ ਬਾਅਦ ਰਾਜਸਥਾਨ ਦੀ ਟੀਮ ਇਕ ਵੀ ਵਾਰ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ।


Gurdeep Singh

Content Editor

Related News