2019 ਵਰਲਡ ਕੱਪ ਲਈ ਇਹ 6 ਖਿਡਾਰੀ ਹਨ ਪੱਕੇ! ਪਰ ਧੋਨੀ...?
Thursday, Feb 15, 2018 - 12:00 PM (IST)

ਨਵੀਂ ਦਿੱਲੀ (ਬਿਊਰੋ)— ਸਾਊਥ ਅਫਰੀਕਾ ਵਿਚ ਵਨਡੇ ਸੀਰੀਜ਼ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਈ ਵਾਰ ਇਹ ਗੱਲ ਦੋਹਰਾਈ ਹੈ ਕਿ ਉਹ 2019 ਵਰਲਡ ਕੱਪ ਲਈ ਟੀਮ ਤਿਆਰ ਕਰਨ ਉੱਤੇ ਵੀ ਕੰਮ ਕਰ ਰਹੇ ਹਨ। ਵਰਲਡ ਕੱਪ ਤਾਂ ਅਜੇ 15 ਮਹੀਨੇ ਦੂਰ ਹੈ ਅਤੇ ਉਸਦੇ ਪਹਿਲਾਂ ਟੀਮ ਨੂੰ ਕਈ ਮੈਚ ਵੀ ਖੇਡਣ ਹਨ। ਪਰ ਸਿਰਫ ਸਾਊਥ ਅਫਰੀਕਾ ਦੌਰੇ ਉੱਤੇ ਪੰਜ ਮੈਚਾਂ ਦੇ ਆਧਾਰ ਉੱਤੇ ਤੈਅ ਕਰਨ ਨੂੰ ਕਿਹਾ ਜਾਵੇ ਤਾਂ ਵਿਰਾਟ ਦੇ ਨਾਲ-ਨਾਲ ਚੋਣਕਰਤਾ ਵੀ ਘੱਟੋਂ-ਘੱਟ ਛੇ ਨਾਮਾਂ ਉੱਤੇ ਆਪਣੀ ਪੱਕੀ ਮੋਹਰ ਲਗਾ ਦੇਣਗੇ। ਇਨ੍ਹਾਂ ਵਿਚ ਤਿੰਨ ਨਾਮ ਹੋਰ ਜੋੜੇ ਜਾ ਸਕਦੇ ਹਨ ਜਿਨ੍ਹਾਂ ਦਾ ਦਾਅਵਾ ਤਾਂ ਮਜ਼ਬੂਤ ਹੈ, ਪਰ ਜੇਕਰ ਉਨ੍ਹਾਂ ਨੂੰ ਬਿਹਤਰ ਦੂਜਾ ਕੋਈ ਵਿਕਲਪ ਮਿਲ ਗਿਆ ਤਾਂ ਫਿਰ ਉਨ੍ਹਾਂ ਲਈ ਮਿਸ਼ਨ 2019 ਵਿਚ ਸ਼ਾਮਲ ਹੋਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਨਾਲ ਹੀ ਕੁੱਝ ਅਜਿਹੇ ਖਿਡਾਰੀ ਵੀ ਹਨ, ਜਿਨ੍ਹਾਂ ਨੂੰ ਕਪਤਾਨ ਦੀਆਂ ਉਮੀਦਾਂ ਉੱਤੇ ਖਰਿਆ ਉਤਰਨਾ ਅਜੇ ਬਾਕੀ ਹੈ।
ਇਹ 6 ਹੋਣਗੇ ਪਲੇਇੰਗ ਇਲੈਵਨ ਦੀ ਜਾਨ
ਵਿਰਾਟ ਕੋਹਲੀ
ਇਹ ਤਾਂ ਤੈਅ ਹੈ ਕਿ ਭਾਰਤ ਆਪਣਾ ਅਗਲਾ ਆਈ.ਸੀ.ਸੀ. ਵਰਲਡ ਕੱਪ ਵਿਰਾਟ ਕੋਹਲੀ ਦੀ ਅਗਵਾਈ ਵਿਚ ਹੀ ਖੇਡੇਗਾ। ਪਿਛਲੇ ਕੁਝ ਸਾਲਾਂ ਵਿਚ ਆਪਣੇ ਪ੍ਰਚੰਡ ਫ਼ਾਰਮ ਦੇ ਬਲਬੂਤੇ 'ਰਨਮਸ਼ੀਨ' ਦਾ ਤਮਗਾ ਹਾਸਲ ਕਰਨ ਵਾਲੇ ਵਿਰਾਟ ਦਾ ਬੱਲਾ ਸਾਊਥ ਅਫਰੀਕਾ ਖਿਲਾਫ ਇਸ ਵਨਡੇ ਸੀਰੀਜ਼ ਵਿਚ ਵੀ ਖੂਬ ਚਲਿਆ ਹੈ।ਉਨ੍ਹਾਂ ਨੇ ਮੈਚ- 5, ਦੌੜਾਂ 429, ਹਾਈਏਸਟ 160 'ਤੇ ਨਾਟਆਊਟ, ਐਵਰੇਜ 143.00, ਸਟਰਾਈਕ ਰੇਟ- 92. 25, ਇਕ ਵਾਰ ਹਾਫ ਸੈਂਚੁਰੀ ਤੇ 2 ਵਾਰ 100 ਸੈਂਚੁਰੀ।
ਸ਼ਿਖਰ ਧਵਨ
ਖੱਬੇ ਹੱਥ ਦਾ ਇਹ ਬੱਲੇਬਾਜ ਵਿਦੇਸ਼ੀ ਧਰਤੀ ਵਿਚ ਭਾਰਤੀ ਟੀਮ ਦੀ ਸਫਲਤਾ ਦੀ ਕੁੰਜੀ ਰਿਹਾ ਹੈ। ਓਪਨ ਕਰਦੇ ਹੋਏ ਲੱਗਭੱਗ ਹਰ ਮੈਚ ਵਿਚ ਧਵਨ ਨੇ ਟੀਮ ਨੂੰ ਤੇਜ਼ ਅਤੇ ਠੋਸ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਅਫਰੀਕਾ 5 ਵਨਡੇ ਚ 305 ਦੌੜਾਂ, ਹਾਈਏਸਟ 109, ਐਵਰੇਜ 76.25, ਸਟਰਾਈਕ ਰੇਟ 110.50, 2 ਵਾਰ 50 ਤੇ ਇਕ ਵਾਰ ਸੈਂਕੜਾ ਠੋਕਿਆ ਹੈ।
ਭੁਵਨੇਸ਼ਵਰ ਕੁਮਾਰ
ਸਵਿੰਗ ਦੇ ਸਰਤਾਜ ਭੁਵੀ ਦੀ ਸ਼ੁਰੂਆਤ ਇਸ ਵਨਡੇ ਸੀਰੀਜ਼ ਵਿਚ ਜ਼ਿਆਦਾ ਸਫਲ ਤਾਂ ਨਹੀਂ ਰਹੀ ਹੈ, ਪਰ ਇੰਗਲੈਂਡ ਦੇ ਕੰਡੀਸ਼ਨ ਵਿਚ ਉਹ ਖਤਰਨਾਕ ਸਾਬਤ ਹੋ ਸਕਦੇ।
ਜਸਪ੍ਰੀਤ ਬੁਮਰਾਹ
ਇਨ੍ਹਾਂ ਦਾ ਗੇਂਦਬਾਜ਼ੀ ਐਕਸ਼ਨ ਹੁਣ ਵੀ ਕਈ ਬੱਲੇਬਾਜ਼ਾਂ ਲਈ ਪਰੇਸ਼ਾਨੀ ਦਾ ਕਾਰਨ ਹੈ। ਸ਼ੁਰੂਆਤੀ ਓਵਰਾਂ ਵਿਚ ਭਾਰਤ ਨੂੰ ਸਫਲਤਾ ਦਿਵਾਉਣਾ ਇਨ੍ਹਾਂ ਦੀ ਇਕ ਅਤੇ ਖਾਸੀਅਤ ਹੈ ਅਤੇ ਡੈੱਥ ਓਵਰਾਂ ਵਿਚ ਆਪਣੇ ਸਟੀਕ ਯਾਰਕਰਸ ਨਾਲ ਬੱਲੇਬਾਜ਼ਾਂ ਦੇ ਸਟੰਪ ਉਖਾੜਨ ਵਿਚ ਇਹ ਮਾਹਰ ਹਨ। ਸੀਰੀਜ਼ ਵਿਚ ਇਹ ਤੀਸਰੇ ਹਾਈਏਸਟ ਵਿਕਟਟੇਕਰ ਹਨ।
ਮੈਚ 5, ਵਿਕਟਾਂ 6, ਬੈਸਟ 2/32, ਐਵਰੇਜ 23.83, ਇਕਨਾਮੀ 4.20।
ਯੁਜਵੇਂਦਰ ਚਾਹਲ
ਇਹ ਲੈੱਗ ਸਪਿਨਰ ਗੇਂਦ ਨੂੰ ਫਲਾਈਟ ਕਰਨ ਤੋਂ ਨਹੀਂ ਡਰਦਾ, ਜਿਸਦਾ ਉਸਨੂੰ ਫਾਇਦਾ ਵੀ ਮਿਲਦਾ ਹੈ।
ਮੈਚ 5, ਵਿਕਟਾਂ 14, ਬੈਸਟ 5/22, ਐਵਰੇਜ 16.00, ਇਕਨਾਮੀ 5.31
ਕੁਲਦੀਪ ਯਾਦਵ
ਯੂਪੀ ਤੋਂ ਆਇਆ ਇਹ 'ਚਾਇਨਾ ਮੈਨ' ਬੱਲੇਬਾਜ਼ਾਂ ਲਈ ਪਹੇਲੀ ਬਣ ਗਿਆ ਹੈ। ਆਪਣੇ ਰਿਸਟ ਸਪਿਨ ਨਾਲ ਬੱਲੇਬਾਜ਼ ਨੂੰ ਨਚਾ ਦੇਣ ਵਾਲੇ ਕੁਲਦੀਪ ਇਸ ਵਨਡੇ ਸੀਰੀਜ ਦੇ ਹਾਈਏਸਟ ਵਿਕਟ ਟੇਕਰ ਹਨ। ਉਨ੍ਹਾਂ ਨੇ 5 ਮੈਚਾਂ 'ਚ ਵਿਕਟਾਂ 16, ਬੈਸਟ 4/23, ਐਵਰੇਜ 11.56, ਇਕਨਾਮੀ 4.51
ਇਨ੍ਹਾਂ ਦਾ ਦਾਅਵਾ ਮਜ਼ਬੂਤ
ਐਮ.ਐਸ. ਧੋਨੀ
ਪਿਛਲੇ ਕੁਝ ਸਮੇਂ ਵਿਚ ਇਹ ਦਿੱਸਿਆ ਹੈ ਕਿ ਧੋਨੀ ਪਹਿਲਾਂ ਦੀ ਤਰ੍ਹਾਂ ਲਾਸਟ ਓਵਰਾਂ ਵਿਚ ਮਨਮਾਫਕ ਸ਼ਾਟ ਲਗਾ ਕੇ ਦੌੜਾਂ ਨਹੀਂ ਬਟੋਰ ਪਾ ਰਹੇ ਹਨ। ਇਸਦੇ ਬਾਵਜੂਦ ਉਹ ਅੱਜ ਵੀ ਇੱਕ ਮੈਚ ਵਿਨਰ ਹਨ।
ਰੋਹਿਤ ਸ਼ਰਮਾ
ਫ਼ਾਰਮ ਕਿਵੇਂ ਦੀ ਵੀ ਹੋ, ਪਰ ਮੈਚ ਵਿਨਿੰਗ ਪਾਰੀ ਖੇਡਣ ਦਾ ਮੂਲ ਤੱਤ ਇਨ੍ਹਾਂ ਦੇ ਅੰਦਰ ਹਰਦਮ ਰਹਿੰਦਾ ਹੈ। ਇਸ ਓਪਨਰ ਨੇ ਸੀਰੀਜ ਦੇ ਪੰਜਵੇਂ ਵਨਡੇ ਵਿਚ ਇਸਨੂੰ ਸਾਬਤ ਵੀ ਕੀਤਾ।
ਹਾਰਦਿਕ ਪੰਡਯਾ
ਜਦੋਂ ਤੋਂ ਇਸ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਗਈ ਹੈ, ਇਸ ਦੀ ਲੈਅ ਵਿਗੜ ਗਈ ਹੈ। ਇਹ ਆਲਰਾਉਂਡਰ ਇਸ ਪੂਰੇ ਦੌਰੇ ਉੱਤੇ ਕੁੱਝ ਖਾਸ ਨਹੀਂ ਕਰ ਸਕਿਆ ਹੈ, ਪਰ ਆਪਣੀ ਸਮਰੱਥਾ ਦਾ ਪੂਰਾ ਪ੍ਰਦਰਸ਼ਨ ਕਰੀਏ ਤਾਂ ਇਨ੍ਹਾਂ ਦੀ ਜਗ੍ਹਾ ਵੀ ਪੱਕੀ ਹੋ ਸਕਦੀ ਹੈ।
ਇਨ੍ਹਾਂ ਦੀ ਪ੍ਰੀਖਿਆ ਬਾਕੀ
1 ਅਜਿੰਕਯ ਰਹਾਨੇ
2 ਮਨੀਸ਼ ਪਾਂਡੇ
3 ਕੇਦਾਰ ਜਾਧਵ
4 ਦਿਨੇਸ਼ ਕਾਰਤਿਕ।