IPL 2026: ਆਪਣੀਆਂ ਹੀ ਟੀਮਾਂ ''ਤੇ ''ਬੋਝ'' ਬਣੇ ਇਹ 5 ਕਪਤਾਨ, 77 ਕਰੋੜ ਰੁਪਏ ਲੈ ਕੇ ਵੀ ਪ੍ਰਦਰਸ਼ਨ ''ਚ ਫੇਲ

Friday, Apr 24, 2026 - 05:02 PM (IST)

IPL 2026: ਆਪਣੀਆਂ ਹੀ ਟੀਮਾਂ ''ਤੇ ''ਬੋਝ'' ਬਣੇ ਇਹ 5 ਕਪਤਾਨ, 77 ਕਰੋੜ ਰੁਪਏ ਲੈ ਕੇ ਵੀ ਪ੍ਰਦਰਸ਼ਨ ''ਚ ਫੇਲ

ਸਪੋਰਟਸ ਡੈਸਕ : ਆਈ.ਪੀ.ਐੱਲ. 2026 'ਚ ਜਿੱਥੇ ਕਈ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੁਰਖੀਆਂ ਬਟੋਰ ਰਹੇ ਹਨ, ਉੱਥੇ ਹੀ ਪੰਜ ਅਜਿਹੇ ਕਪਤਾਨ ਹਨ ਜੋ ਆਪਣੀਆਂ ਟੀਮਾਂ ਲਈ ਸਿਰਦਰਦ ਬਣ ਚੁੱਕੇ ਹਨ। ਇਨ੍ਹਾਂ 5 ਕਪਤਾਨਾਂ ਨੂੰ ਫ੍ਰੈਂਚਾਇਜ਼ੀਜ਼ ਵੱਲੋਂ ਕੁੱਲ 76.85 ਕਰੋੜ ਰੁਪਏ ਦਿੱਤੇ ਜਾਂਦੇ ਹਨ ਪਰ ਮੈਦਾਨ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਕਪਤਾਨ ਹੋਣ ਕਾਰਨ ਇਨ੍ਹਾਂ ਨੂੰ ਟੀਮ ਤੋਂ ਬਾਹਰ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ।

ਰਿਸ਼ਭ ਪੰਤ ਤੇ ਹਾਰਦਿਕ ਨੇ ਕੀਤਾ ਨਿਰਾਸ਼ 
ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਰਿਸ਼ਭ ਪੰਤ (27 ਕਰੋੜ), ਜੋ ਹੁਣ ਲਖਨਊ ਸੁਪਰਜਾਇੰਟਸ ਦੇ ਕਪਤਾਨ ਹਨ, ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਹਨ। ਉਨ੍ਹਾਂ ਨੇ 7 ਮੈਚਾਂ 'ਚ ਸਿਰਫ਼ 147 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਟੀਮ ਅੰਕ ਸੂਚੀ ਵਿੱਚ 9ਵੇਂ ਨੰਬਰ 'ਤੇ ਖਿਸਕ ਗਈ ਹੈ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ (16.35 ਕਰੋੜ) ਵੀ ਫੇਲ ਰਹੇ ਹਨ, ਜਿਨ੍ਹਾਂ ਨੇ 6 ਮੈਚਾਂ ਵਿੱਚ ਸਿਰਫ਼ 97 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਟੀਮ 8ਵੇਂ ਸਥਾਨ 'ਤੇ ਹੈ।

ਗਾਇਕਵਾੜ ਤੇ ਰਿਹਾਣੇ ਦੀ ਫਾਰਮ ਵੀ ਚਿੰਤਾ ਦਾ ਵਿਸ਼ਾ
 ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੂਰਾਜ ਗਾਇਕਵਾੜ (18 ਕਰੋੜ) 7 ਮੈਚਾਂ ਵਿੱਚ ਸਿਰਫ਼ 14.8 ਦੀ ਔਸਤ ਨਾਲ 104 ਰਨ ਹੀ ਬਣਾ ਸਕੇ ਹਨ, ਜਿਸ ਕਾਰਨ ਟੀਮ ਨੂੰ ਲਗਾਤਾਰ ਖਰਾਬ ਸ਼ੁਰੂਆਤ ਮਿਲ ਰਹੀ ਹੈ। ਕੇ.ਕੇ.ਆਰ. ਦੇ ਕਪਤਾਨ ਅਜਿੰਕਿਆ ਰਿਹਾਣੇ ਵੀ 7 ਮੈਚਾਂ ਵਿੱਚ ਸਿਰਫ਼ 152 ਰਨ ਬਣਾ ਸਕੇ ਹਨ ਅਤੇ ਉਨ੍ਹਾਂ ਦੀ ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ 10ਵੇਂ ਨੰਬਰ 'ਤੇ ਹੈ।

ਰਿਆਨ ਪਰਾਗ ਦਾ ਵੀ ਬੁਰਾ ਹਾਲ 
ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ (14 ਕਰੋੜ) ਵੀ 7 ਮੈਚਾਂ ਵਿੱਚ ਸਿਰਫ਼ 81 ਦੌੜਾਂ ਹੀ ਬਣਾ ਸਕੇ ਹਨ। ਹਾਲਾਂਕਿ, ਰਾਜਸਥਾਨ ਰਾਇਲਜ਼ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ, ਪਰ ਪਰਾਗ ਦਾ ਨਿੱਜੀ ਪ੍ਰਦਰਸ਼ਨ ਟੀਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News