ਵੈਭਵ ਸੂਰਿਆਵੰਸ਼ੀ ਨੇ IPL 2026 ਤੋਂ ਕਮਾਏ ਕਰੋੜਾਂ ਰੁਪਏ, ਜਾਣੋ ਕਿੰਨੀ ਹੋਈ ਕੁੱਲ ਕਮਾਈ

Monday, Jun 01, 2026 - 02:26 PM (IST)

ਵੈਭਵ ਸੂਰਿਆਵੰਸ਼ੀ ਨੇ IPL 2026 ਤੋਂ ਕਮਾਏ ਕਰੋੜਾਂ ਰੁਪਏ, ਜਾਣੋ ਕਿੰਨੀ ਹੋਈ ਕੁੱਲ ਕਮਾਈ

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਲਈ ਆਈਪੀਐਲ (IPL) 2026 ਦਾ ਸੀਜ਼ਨ ਕਿਸੇ ਸੁਪਨੇ ਤੋਂ ਘੱਟ ਨਹੀਂ ਰਿਹਾ। ਭਾਵੇਂ ਰਾਜਸਥਾਨ ਦੀ ਟੀਮ ਖ਼ਿਤਾਬ ਜਿੱਤਣ ਵਿੱਚ ਅਸਫਲ ਰਹੀ, ਪਰ ਵੈਭਵ ਨੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਨਾਲ ਨਾ ਸਿਰਫ਼ ਕਈ ਰਿਕਾਰਡ ਤੋੜੇ, ਸਗੋਂ ਕਰੋੜਾਂ ਰੁਪਏ ਦੀ ਕਮਾਈ ਵੀ ਕੀਤੀ।

ਰਿਕਾਰਡਤੋੜ ਬੱਲੇਬਾਜ਼ੀ ਅਤੇ ਪੰਜ ਵੱਡੇ ਐਵਾਰਡ 
ਵੈਭਵ ਨੇ ਇਸ ਸੀਜ਼ਨ ਵਿੱਚ 16 ਮੈਚਾਂ ਵਿੱਚ 776 ਦੌੜਾਂ ਬਣਾਈਆਂ ਅਤੇ ਪੂਰੇ ਟੂਰਨਾਮੈਂਟ ਦੌਰਾਨ ਗੇਂਦਬਾਜ਼ਾਂ 'ਤੇ ਕਹਿਰ ਵਰ੍ਹਾਇਆ। ਉਸ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਸੀਜ਼ਨ ਦੇ ਅੰਤ ਵਿੱਚ ਉਸ ਦੀ ਝੋਲੀ ਵਿੱਚ ਪੰਜ ਵੱਡੇ ਐਵਾਰਡ ਆਏ:

ਆਰੇਂਜ ਕੈਪ : ਸਭ ਤੋਂ ਵੱਧ 776 ਦੌੜਾਂ ਬਣਾਉਣ ਲਈ।

ਮੋਸਟ ਵੈਲਿਊਏਬਲ ਪਲੇਅਰ (MVP): ਟੂਰਨਾਮੈਂਟ ਦਾ ਸਭ ਤੋਂ ਕੀਮਤੀ ਖਿਡਾਰੀ।

ਸੀਜ਼ਨ ਦਾ ਉਭਰਦਾ ਖਿਡਾਰੀ (Emerging Player): ਸ਼ਾਨਦਾਰ ਨੌਜਵਾਨ ਪ੍ਰਤਿਭਾ ਵਜੋਂ।

ਸੀਜ਼ਨ ਦੇ ਸੁਪਰ ਸਿਕਸਰ: ਸਭ ਤੋਂ ਵੱਧ 72 ਛੱਕੇ ਲਗਾਉਣ ਲਈ।

ਸੀਜ਼ਨ ਦਾ ਸੁਪਰ ਸਟ੍ਰਾਈਕਰ: ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਰਨ ਬਣਾਉਣ ਲਈ।

ਕਮਾਈ ਦਾ ਪੂਰਾ ਵੇਰਵਾ : ਵੈਭਵ ਨੇ ਇਸ ਆਈਪੀਐੱਲ ਸੀਜ਼ਨ 'ਚ ਕੁੱਲ 3.10 ਕਰੋੜ ਤੋਂ ਵੱਧ ਕਮਾਏ।  ਵੈਭਵ ਸੂਰਿਆਵੰਸ਼ੀ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਵਿੱਤੀ ਤੌਰ 'ਤੇ ਵੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਸ ਦੀ ਕਮਾਈ ਦੇ ਮੁੱਖ ਸਰੋਤ ਹੇਠ ਲਿਖੇ ਅਨੁਸਾਰ ਰਹੇ:

ਰਿਟੈਂਸ਼ਨ ਫੀਸ : ਰਾਜਸਥਾਨ ਰਾਇਲਜ਼ ਨੇ ਉਸ ਨੂੰ 1.10 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ।

ਮੈਚ ਫੀਸ : 16 ਮੈਚਾਂ (14 ਲੀਗ + 2 ਪਲੇਅ-ਆਫ) ਲਈ ਉਸ ਨੂੰ ਕਰੀਬ 1.20 ਕਰੋੜ ਰੁਪਏ ਮਿਲੇ।

ਐਵਾਰਡ ਰਾਸ਼ੀ : 'ਪਲੇਅਰ ਆਫ ਦ ਸੀਜ਼ਨ' ਲਈ 15 ਲੱਖ, 'ਆਰੇਂਜ ਕੈਪ' ਲਈ 10 ਲੱਖ, 'ਸਭ ਤੋਂ ਵੱਧ ਛੱਕੇ' ਲਈ 10 ਲੱਖ, 'ਇਮਰਜਿੰਗ ਪਲੇਅਰ'  ਲਈ 10 ਲੱਖ ਅਤੇ 'ਸੁਪਰ ਸਟ੍ਰਾਈਕਰ' ਲਈ 10  ਲੱਖ ਰੁਪਏ ਮਿਲੇ।

ਇਨਾਮੀ ਕਾਰ : ਸੁਪਰ ਸਟ੍ਰਾਈਕਰ ਐਵਾਰਡ ਦੇ ਤਹਿਤ ਉਸ ਨੂੰ ਇਕ ਟਾਟਾ ਸਿਏਰਾ (Tata Sierra) ਕਾਰ ਵੀ ਮਿਲੀ, ਜਿਸ ਦੀ ਕੀਮਤ 20 ਲੱਖ ਰੁਪਏ ਤੋਂ ਵੱਧ ਹੈ।

ਹੋਰ ਇਨਾਮ : ਵੱਖ-ਵੱਖ ਮੈਚਾਂ ਦੇ ਐਵਾਰਡਾਂ ਰਾਹੀਂ ਕਰੀਬ 5 ਲੱਖ ਰੁਪਏ ਦੀ ਵਾਧੂ ਕਮਾਈ ਹੋਈ।

ਭਾਰਤੀ ਕ੍ਰਿਕਟ ਦਾ ਨਵਾਂ ਸਿਤਾਰਾ 
ਮੈਦਾਨ 'ਤੇ ਰਿਕਾਰਡ ਤੋੜਨ ਦੇ ਨਾਲ-ਨਾਲ ਵੈਭਵ ਭਾਰਤੀ ਕ੍ਰਿਕਟ ਦੇ ਸਭ ਤੋਂ ਚਰਚਿਤ ਨੌਜਵਾਨ ਖਿਡਾਰੀਆਂ ਵਿੱਚੋਂ ਇੱਕ ਬਣ ਗਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਬ੍ਰਾਂਡ ਵੈਲਿਊ ਵਿੱਚ ਹੋਰ ਵੀ ਵੱਡਾ ਉਛਾਲ ਦੇਖਣ ਨੂੰ ਮਿਲੇਗਾ।


author

Tarsem Singh

Content Editor

Related News