IPL 2026, RR vs MI: ਰਾਜਸਥਾਨ ਨੇ ਮੁੰਬਈ ਨੂੰ ਦਿੱਤਾ 206 ਦੌੜਾਂ ਦਾ ਚੁਣੌਤੀਪੂਰਨ ਟੀਚਾ
Sunday, May 24, 2026 - 05:36 PM (IST)
ਮੁੰਬਈ : ਆਈਪੀਐਲ 2026 ਦੇ 69ਵੇਂ ਮੈਚ ਵਿੱਚ ਅੱਜ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਇੱਕ ਬਹੁਤ ਹੀ ਮਹੱਤਵਪੂਰਨ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ ਤੇ ਮੁੰਬਈ ਨੂੰ ਜਿੱਤ ਲਈ 206 ਦੌੜਾਂ ਦਾ ਟੀਚਾ ਦਿੱਤਾ। ਰਾਜਸਥਾਨ ਲਈ ਧਰੁਲ ਜੁਰੇਲ ਨੇ 38 ਦੌੜਾਂ, ਜੋਫਰਾ ਆਰਰਚ ਨੇ 32 ਦੌੜਾਂ, ਯਸ਼ਸਵੀ ਜਾਇਸਵਾ ਨੇ 27 ਦੌੜਾਂ, ਦਾਸੁਨ ਸ਼ਨਾਕਾ ਨੇ 29 ਦੌੜਾਂ, ਕਪਤਾਨ ਰਿਆਨ ਪਰਾਗ ਨੇ 14 ਤੇ ਵੈਭਵ ਸੂਰਿਆਵੰਸ਼ੀ ਨੇ 4 ਦੌੜਾਂ ਬਣਾਈਆਂ। ਮੁੰਬਈ ਲਈ ਦੀਪਕ ਚਾਹਰ ਨੇ 2, ਵਿਲ ਜੈਕਸ ਨੇ 1, ਏਐੱਮ ਗਜ਼ਰਨਫਰ ਨੇ 1, ਸ਼ਾਰਦੁਲ ਠਾਕੁਰ ਨੇ 2 ਤੇ ਕੋਰਬਿਨ ਬੋਸ਼ ਨੇ 1 ਵਿਕਟਾਂ ਲਈਆਂ।
ਜਿੱਥੇ ਮੁੰਬਈ ਇੰਡੀਅਨਜ਼ ਲਈ ਇਹ ਸੀਜ਼ਨ ਨਿਰਾਸ਼ਾਜਨਕ ਰਿਹਾ ਹੈ, ਉੱਥੇ ਹੀ ਰਾਜਸਥਾਨ ਰਾਇਲਜ਼ ਲਈ ਇਹ ਮੈਚ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰੇਗਾ।
ਟੀਮਾਂ:
ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਸ਼ੁਭਮ ਦੂਬੇ, ਦਾਸੁਨ ਸ਼ਨਾਕਾ, ਜੋਫਰਾ ਆਰਚਰ, ਨੰਦਰੇ ਬਰਗਰ, ਯਸ਼ ਰਾਜ ਪੰਜਾ, ਬ੍ਰਿਜੇਸ਼ ਸ਼ਰਮਾ
ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਰਿਆਨ ਰਿਕੇਲਟਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਵਿਲ ਜੈਕਸ, ਕੋਰਬਿਨ ਬੋਸ਼, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਏਐਮ ਗਜ਼ਨਫਰ, ਰਘੂ ਸ਼ਰਮਾ
