IPL 2026: ਕਰਾਰੀ ਹਾਰ ਮਗਰੋਂ ਹੋ ਗਿਆ ਭਾਰੀ ਨੁਕਸਾਨ ! BCCI ਨੇ ਕਪਤਾਨ ਤੇ ਟੀਮ ਨੂੰ ਠੋਕਿਆ ਲੱਖਾਂ ਦਾ ਜੁਰਮਾਨਾ

Friday, May 22, 2026 - 01:50 PM (IST)

IPL 2026: ਕਰਾਰੀ ਹਾਰ ਮਗਰੋਂ ਹੋ ਗਿਆ ਭਾਰੀ ਨੁਕਸਾਨ ! BCCI ਨੇ ਕਪਤਾਨ ਤੇ ਟੀਮ ਨੂੰ ਠੋਕਿਆ ਲੱਖਾਂ ਦਾ ਜੁਰਮਾਨਾ

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ (CSK) ਲਈ ਆਈਪੀਐਲ 2026 ਦਾ ਸਫ਼ਰ ਬੇਹੱਦ ਨਿਰਾਸ਼ਾਜਨਕ ਮੋੜ 'ਤੇ ਖਤਮ ਹੋਇਆ ਹੈ। ਵੀਰਵਾਰ, 21 ਮਈ ਨੂੰ ਅਹਿਮਦਾਬਾਦ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਚੇਨਈ ਨੂੰ 89 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਪੰਜ ਵਾਰ ਦੀ ਚੈਂਪੀਅਨ ਰਹੀ ਚੇਨਈ ਦੀ ਟੀਮ ਪਲੇਆਫ ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈ ਹੈ।
ਚੇਨਈ ਸੁਪਰ ਕਿੰਗਜ਼ ਨੂੰ ਆਪਣੀਆਂ ਪਲੇਆਫ ਦੀਆਂ ਉਮੀਦਾਂ ਜ਼ਿੰਦਾ ਰੱਖਣ ਲਈ ਇਹ ਮੈਚ ਹਰ ਹਾਲ ਵਿੱਚ ਜਿੱਤਣਾ ਜ਼ਰੂਰੀ ਸੀ, ਪਰ ਟੀਮ ਅਜਿਹਾ ਕਰਨ ਵਿੱਚ ਨਾਕਾਮ ਰਹੀ। ਰੁਤੂਰਾਜ ਗਾਇਕਵਾੜ ਦੀ ਕਪਤਾਨੀ ਹੇਠ ਟੀਮ ਦਾ ਪ੍ਰਦਰਸ਼ਨ ਇਸ ਸੀਜ਼ਨ ਵਿੱਚ ਉਤਾਰ-ਚੜ੍ਹਾਅ ਵਾਲਾ ਰਿਹਾ। ਚੇਨਈ ਨੇ ਇਸ ਸੀਜ਼ਨ ਦੇ 14 ਮੈਚਾਂ ਵਿੱਚੋਂ 8 ਮੈਚ ਹਾਰੇ ਹਨ ਅਤੇ ਉਹ 12 ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਰਹੀ। ਇਹ ਲਗਾਤਾਰ ਤੀਜਾ ਸੀਜ਼ਨ ਹੈ, ਜਦੋਂ ਟੀਮ ਲੀਗ ਸਟੇਜ ਤੋਂ ਹੀ ਬਾਹਰ ਹੋਈ ਹੈ।

'ਸਲੋਅ ਓਵਰ-ਰੇਟ' ਲਈ ਲੱਗਾ ਜੁਰਮਾਨਾ 
ਮੈਚ ਹਾਰਨ ਦੇ ਗਮ ਦੇ ਵਿਚਕਾਰ BCCI ਨੇ ਚੇਨਈ ਦੇ ਖਿਡਾਰੀਆਂ 'ਤੇ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਗੁਜਰਾਤ ਵਿਰੁੱਧ ਮੈਚ ਦੌਰਾਨ ਚੇਨਈ ਦੇ ਗੇਂਦਬਾਜ਼ਾਂ ਨੇ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਲਿਆ, ਜਿਸ ਕਾਰਨ ਟੀਮ 'ਤੇ 'ਸਲੋਅ ਓਵਰ-ਰੇਟ' ਲਈ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ ਲੱਗਾ ਹੈ। ਕਿਉਂਕਿ ਇਸ ਸੀਜ਼ਨ ਵਿੱਚ CSK ਦੀ ਇਹ ਦੂਜੀ ਗਲਤੀ ਸੀ, ਇਸ ਲਈ ਸਜ਼ਾ ਵੀ ਸਖ਼ਤ ਦਿੱਤੀ ਗਈ ਹੈ।

ਕਪਤਾਨ ਗਾਇਕਵਾੜ ਨੂੰ ਮਿਲੀ ਦੁੱਗਣੀ ਸਜ਼ਾ
•ਰੁਤੂਰਾਜ ਗਾਇਕਵਾੜ:
ਟੀਮ ਦੇ ਕਪਤਾਨ ਹੋਣ ਦੇ ਨਾਤੇ ਗਾਇਕਵਾੜ 'ਤੇ 24 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਪਹਿਲੀ ਗਲਤੀ ਵੇਲੇ ਉਨ੍ਹਾਂ ਦੀ ਸੈਲਰੀ ਵਿੱਚੋਂ 12 ਲੱਖ ਰੁਪਏ ਕੱਟੇ ਗਏ ਸਨ।
•ਬਾਕੀ ਟੀਮ: ਪਲੇਇੰਗ-11 ਵਿੱਚ ਸ਼ਾਮਲ ਹੋਰ ਸਾਰੇ ਖਿਡਾਰੀਆਂ 'ਤੇ ਵੀ ਗਾਜ਼ ਡਿੱਗੀ ਹੈ। ਉਨ੍ਹਾਂ 'ਤੇ ਮੈਚ ਫੀਸ ਦਾ 25 ਫੀਸਦੀ ਜਾਂ 6 ਲੱਖ ਰੁਪਏ (ਜੋ ਵੀ ਘੱਟ ਹੋਵੇ) ਜੁਰਮਾਨਾ ਲਗਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News