IPL 2026 KKR vs DC: ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Sunday, May 24, 2026 - 07:18 PM (IST)

IPL 2026 KKR vs DC: ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਕੋਲਕਾਤਾ : ਆਈਪੀਐਲ 2026 ਵਿੱਚ ਅੱਜ ਐਤਵਾਰ, 24 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਦਿੱਲੀ ਕੈਪੀਟਲਜ਼ (DC) ਵਿਚਾਲੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨਜ਼ ਸਟੇਡੀਅਮ ਵਿੱਚ ਇੱਕ ਬਹੁਤ ਹੀ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਕੇਕੇਆਰ ਲਈ ਇਹ ਮੈਚ 'ਕਰੋ ਜਾਂ ਮਰੋ' ਵਰਗਾ ਹੈ। ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਦੇ ਮੈਚ ਦੇ ਨਤੀਜੇ ਤੋਂ ਬਾਅਦ ਇਸ ਮੁਕਾਬਲੇ ਦੀ ਅਹਿਮਿਤ ਹੋਰ ਵੀ ਵਧ ਸਕਦੀ ਹੈ।

ਟੀਮਾਂ:

ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ) : ਅਜਿੰਕਯ ਰਹਾਣੇ (ਕਪਤਾਨ), ਮਨੀਸ਼ ਪਾਂਡੇ, ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਰਿੰਕੂ ਸਿੰਘ, ਤੇਜਸਵੀ ਦਹੀਆ (ਵਿਕਟਕੀਪਰ), ਅਨੁਕੁਲ ਰਾਏ, ਸੁਨੀਲ ਨਰਾਇਣ, ਸੌਰਭ ਦੂਬੇ, ਵਰੁਣ ਚੱਕਰਵਰਤੀ, ਕਾਰਤਿਕ ਤਿਆਗੀ

ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਅਭਿਸ਼ੇਕ ਪੋਰੇਲ, ਕੇਐਲ ਰਾਹੁਲ (ਵਿਕਟਕੀਪਰ), ਸਾਹਿਲ ਪਾਰਖ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਮਾਧਵ ਤਿਵਾਰੀ, ਔਕਿਬ ਨਬੀ ਡਾਰ, ਮਿਸ਼ੇਲ ਸਟਾਰਕ, ਲੁੰਗੀ ਨਗੀਡੀ


author

Tarsem Singh

Content Editor

Related News