ਹਾਲੇਪ ਤੇ ਪਿਲਸਕੋਵਾ ਵਿਚਾਲੇ ਤਾਜ ਲਈ ਹੋਵੇਗੀ ਟੱਕਰ
Monday, Sep 21, 2020 - 07:24 PM (IST)

ਰੋਮ– ਫ੍ਰੈਂਚ ਓਪਨ ਦੀ ਸਾਬਕਾ ਜੇਤੂ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਦੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ ਵਿਚ ਪਹੁੰਚ ਗਈਆਂ ਹਨ। ਵਿਸ਼ਵ ਦੀ ਨੰਬਰ-2 ਖਿਡਾਰਨ ਤੇ ਟਾਪ ਸੀਡ ਹਾਲੇਪ ਨੇ ਸਪੇਨ ਦੀ ਗਰਬਾਇਨ ਮੁਗੁਰੂਜਾ ਤਿੰਨ ਸੈੱਟਾਂ ਦੇ ਸੰਘਰਸ਼ ਵਿਚ 6-3, 4-6, 6-4 ਨਾਲ ਹਰਾ ਕੇ ਫਾਈਨਲ ਵਿਚ ਪਹੁੰਚੀ ਸੀ । 2018 ਦੀ ਫ੍ਰੈਂਚ ਓਪਨ ਜੇਤੂ ਹਾਲੇਪ ਦੇ ਸਾਹਮਣੇ ਫਾਈਨਲ ਵਿਚ ਦੂਜੀ ਸੀਡ ਪਿਲਸਕੋਵਾ ਦੀ ਚੁਣੌਤੀ ਹੋਵੇਗੀ, ਜਿਸ ਨੇ ਇਕ ਹੋਰ ਸੈਮੀਫਾਈਨਲ ਹਮਵਾਤਨ ਮਾਰਕਟਰ ਵੋਂਡਰੂਓਸੋਵਾ ਨੂੰ ਲਗਾਤਾਰ ਸੈੱਟਾਂ ਵਿਚ 6-2, 6-4 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।