ਰਾਜਸਥਾਨ ਰਾਇਲਜ਼ ਖ਼ਿਲਾਫ਼ ਗਲਤੀ ਦੀ ਜ਼ਿਆਦਾ ਗੁੰਜਾਇਸ਼ ਨਹੀਂ: ਹਰਸ਼ਲ ਪਟੇਲ

Friday, Oct 09, 2020 - 12:47 AM (IST)

ਰਾਜਸਥਾਨ ਰਾਇਲਜ਼ ਖ਼ਿਲਾਫ਼ ਗਲਤੀ ਦੀ ਜ਼ਿਆਦਾ ਗੁੰਜਾਇਸ਼ ਨਹੀਂ: ਹਰਸ਼ਲ ਪਟੇਲ

ਦੁਬਈ : ਦਿੱਲੀ ਕੈਪੀਟਲਜ਼ ਦੇ ਹਰਫ਼ਨਮੌਲਾ ਹਰਸ਼ਲ ਪਟੇਲ ਦਾ ਮੰਨਣਾ ਹੈ ਕਿ ਸੰਜੂ ਸੈਮਸਨ ਅਤੇ ਜੋਸ ਬਟਲਰ ਵਰਗੇ ਖਿਡਾਰੀਆਂ ਦੀ ਮੌਜੂਦਗੀ 'ਚ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ 'ਚ ਗਲਤੀ ਦੀ ਜ਼ਿਆਦਾ ਗੁੰਜਾਇਸ਼ ਨਹੀਂ ਹੋਵੇਗੀ। ਸ਼ਾਰਜਾਹ 'ਚ ਪਹਿਲਾਂ ਹੀ ਵੱਡੇ ਸਕੋਰ ਵਾਲੇ ਮੈਚ ਦਾ ਹਿੱਸਾ ਰਹਿ ਚੁੱਕੇ ਹਰਸ਼ਲ ਨੇ ਕਿਹਾ, ‘ਜਦੋਂ ਵੀ ਤੁਸੀਂ ਵੱਡੇ ਸਕੋਰ ਵਾਲੇ ਮੈਚ 'ਚ ਖੇਡਦੇ ਹੋ ਤਾਂ ਸਾਰੀਆਂ 24 ਗੇਂਦਾਂ ਦੌਰਾਨ ਤੁਹਾਨੂੰ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਹੁੰਦਾ ਹੈ।

ਉਨ੍ਹਾਂ ਕਿਹਾ, ‘ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ ਅਤੇ ਨਾਲ ਹੀ ਤੁਹਾਨੂੰ ਪਤਾ ਹੁੰਦਾ ਹੈ ਕਿ ਕਾਫ਼ੀ ਦੌੜਾਂ ਬਣਨ ਵਾਲੇ ਹਨ- ਇਸ ਲਈ ਤੁਹਾਨੂੰ ਉੱਤੋਂ ਥੋੜ੍ਹਾ ਦਬਾਅ ਘੱਟ ਹੋ ਜਾਂਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਰਿਆਂ ਖ਼ਿਲਾਫ਼ ਦੌੜਾਂ ਬਣਨੀਆਂ ਹਨ। ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘ਇਸ ਲਈ ਖੇਡ ਦੇ ਪ੍ਰਤੀ ਆਪਣੇ ਰਵੱਈਏ ਨੂੰ ਲੈ ਕੇ ਤੁਸੀਂ ਥੋੜ੍ਹੇ ਰਿਲੈਕਸ ਹੋ ਸਕਦੇ ਹੋ ਅਤੇ ਸਿਰਫ ਇਸ 'ਤੇ ਧਿਆਨ ਲਗਾਉਂਦੇ ਹੋ ਕਿ ਬੱਲੇਬਾਜ਼ ਕੀ ਕਰ ਰਿਹਾ ਹੈ- ਜੇਕਰ ਉਹ ਚੰਗੀ ਲੈਂਥ ਵਾਲੀ ਗੇਂਦ 'ਤੇ ਵੀ ਸ਼ਾਟ ਖੇਡ ਦਿੰਦਾ ਹੈ ਤਾਂ ਤੁਹਾਨੂੰ ਇਸ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਹੁੰਦਾ ਹੈ।

ਹਰਸ਼ਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਧਿਆਨ ਰਣਨੀਤੀ ਨੂੰ ਅਮਲੀਜਾਮਾ ਪੁਆਉਣ 'ਤੇ ਹੈ। ਕੈਪੀਟਲਜ਼ ਦੇ ਨਾਲ 2019 ਆਈ.ਪੀ.ਐੱਲ. ਸੈਸ਼ਨ 'ਚ ਸੱਟਾਂ 'ਚ ਪ੍ਰਭਾਵਿਤ ਰਹੇ ਪਰ ਇਸ ਵਾਰ ਉਨ੍ਹਾਂ ਨੇ ਫਰੈਂਚਾਇਜੀ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਲਈ ਭਰੋਸੇਯੋਗ ਪੰਜਵੀਂ ਗੇਂਦਬਾਜ਼ੀ ਬਦਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਆਈ.ਪੀ.ਐੱਲ. 'ਚ ਹਰ ਇੱਕ ਟੀਮ ਬੇਹੱਦ ਮੁਕਾਬਲੇ ਵਾਲੀ ਅਤੇ ਇਹੀ ਕਾਰਨ ਹੈ ਕਿ ਕ੍ਰਿਕਟ ਦਾ ਪੱਧਰ ਸ਼ਾਨਦਾਰ ਹੈ। ਇਸ ਲਈ ਜਦੋਂ ਤੁਸੀਂ ਜੋਸ ਬਟਲਰ, ਸਟੀਵ ਸਮਿਥ ਅਤੇ ਸੰਜੂ ਸੈਮਸਨ ਦੇ ਸਾਹਮਣੇ ਹੋ ਤਾਂ ਤੁਹਾਨੂੰ ਅਪਨੇ ਕੌਸ਼ਲ ਨੂੰ ਪੇਸ਼ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।


author

Inder Prajapati

Content Editor

Related News