ਸਾਡੀ ਤੇਜ਼ ਗੇਂਦਬਾਜ਼ੀ ''ਚ ਕੋਈ ਕਮੀ ਨਹੀਂ : ਮੰਧਾਨਾ

Thursday, Mar 07, 2019 - 03:29 AM (IST)

ਸਾਡੀ ਤੇਜ਼ ਗੇਂਦਬਾਜ਼ੀ ''ਚ ਕੋਈ ਕਮੀ ਨਹੀਂ : ਮੰਧਾਨਾ

ਗੁਹਾਟੀ— ਭਾਰਤੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਇੰਗਲੈਂਡ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਦੇ ਦੂਸਰੇ ਮੁਕਾਬਲੇ ਤੋਂ ਪਹਿਲਾਂ ਬੁੱਧਵਾਰ ਨੂੰ ਕਿਹਾ ਕਿ ਤੇਜ਼ ਗੇਂਦਬਾਜ਼ੀ 'ਚ ਕੋਈ ਕਮੀ ਨਹੀਂ ਹੈ। ਸੀਰੀਜ਼ ਤੋਂ ਪਹਿਲਾਂ ਮੁਕਾਬਲੇ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਨੇ ਬਹੁਤ ਦੌੜਾਂ ਦਿੱਤੀਆਂ ਸਨ ਤੇ ਭਾਰਤ ਨੂੰ ਇਸ ਮੈਚ 'ਚ 41 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਮੰਧਾਨਾ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਤੇਜ਼ ਗੇਂਦਬਾਜ਼ੀ 'ਚ ਕੋਈ ਕਮੀ ਹੈ। ਝੂਲਨ ਇਕ ਅਨੁਭਵੀ ਖਿਡਾਰਨ ਹੈ ਤੇ ਮੈਨੂੰ ਲੱਗਦਾ ਹੈ ਕਿ ਤੇਜ਼ ਗੇਂਦਬਾਜ਼ਾਂ ਨੂੰ ਸਾਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਮੈਚ ਜੇਤੂ ਪ੍ਰਦਰਸ਼ਨ ਕਰੇਗੀ। 
ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਸੀ ਤੇ ਟੀਚੇ ਦਾ ਪਿੱਛਾ ਕਰਨਾ ਵਧੀਆ ਸਮਝਿਆ ਸੀ ਪਰ ਭਾਰਤੀ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੰਧਾਨਾ ਨੇ ਕਿਹਾ ਕਿ ਸਾਨੂੰ ਟਾਸ ਜਿੱਤ ਕੇ ਗੇਂਦਬਾਜ਼ੀ ਚੁਣਨ ਦੇ ਉਸ ਫੈਸਲੇ 'ਤੇ ਕੋਈ ਅਫਸੋਸ ਨਹੀਂ ਹੈ। ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਕਟ ਬੱਲੇਬਾਜ਼ੀ ਦੇ ਲਈ ਵਧੀਆ ਹੈ ਤੇ ਇਸ 'ਚ ਜ਼ਿਆਦਾ ਤਬਦੀਲ ਨਹੀਂ ਹੋਵੇਗਾ ਪਰ ਦੂਸਰੀ ਪਾਰੀ 'ਚ ਵਿਕਟ 'ਚ ਬਦਲਾਅ ਆਇਆ ਤੇ ਮੇਰਾ ਪਹਿਲਾਂ ਗੇਂਦਬਾਜ਼ੀ ਕਰਨ ਫੈਸਲਾ ਗਲਤ ਸਾਬਤ ਹੋ ਗਿਆ। ਗੇਂਦਬਾਜ਼ੀ 'ਚ ਅਸੀਂ 10-15 ਦੌੜਾਂ ਜ਼ਿਆਦਾ ਦਿੱਤੀਆਂ। ਹਾਲਾਂਕਿ 160 ਦੌੜਾਂ ਦਾ ਟੀਚੇ ਪਿੱਛਾ ਕਰਨਾ ਮੁਸ਼ਕਿਲ ਨਹੀਂ ਸੀ ਪਰ ਸਾਡਾ ਕੋਈ ਬੱਲੇਬਾਜ਼ ਵੱਡੀ ਪਾਰੀ ਖੇਡਣ 'ਚ ਅਸਫਲ ਰਹੇ।


author

Gurdeep Singh

Content Editor

Related News