ਕਿਸੇ ਵੀ ਬੱਲੇਬਾਜ਼ ''ਚ ਪੁਜਾਰਾ ਦੀ ਤਰ੍ਹਾਂ ਸਬਰ ਨਹੀਂ ਦਿਸਿਆ : ਲੈਂਗਰ

Friday, Jan 11, 2019 - 03:59 AM (IST)

ਕਿਸੇ ਵੀ ਬੱਲੇਬਾਜ਼ ''ਚ ਪੁਜਾਰਾ ਦੀ ਤਰ੍ਹਾਂ ਸਬਰ ਨਹੀਂ ਦਿਸਿਆ : ਲੈਂਗਰ

ਸਿਡਨੀ- ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕਿਸੇ ਬੱਲੇਬਾਜ਼ ਵਿਚ ਭਾਰਤ ਦੇ ਟੈਸਟ ਸਟਾਰ ਚੇਤੇਸ਼ਵਰ ਪੁਜਾਰਾ ਵਰਗਾ ਸਬਰ ਨਹੀਂ ਦੇਖਿਆ, ਜਿਹੜਾ ਇਸ ਮਾਮਲੇ ਵਿਚ ਮਹਾਨ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਪੁਜਾਰਾ ਨੇ ਆਸਟਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਦੀ ਜਿੱਤ ਦੌਰਾਨ 'ਮੈਨ ਆਫ ਦਿ ਸੀਰੀਜ਼' ਐਵਾਰਡ ਹਾਸਲ ਕੀਤਾ ਸੀ, ਜਿਸ ਵਿਚ ਤਿੰਨ ਸੈਂਕੜੇ ਵੀ ਸ਼ਾਮਲ ਸਨ।
ਲੈਂਗਰ ਨੇ ਕਿਹਾ, ''ਮੈਂ ਅਜਿਹਾ ਬੱਲੇਬਾਜ਼ ਨਹੀਂ ਦੇਖਿਆ, ਜਿਹੜਾ ਗੇਂਦ ਨੂੰ ਇੰਨੀ ਕਰੀਬ ਤੋਂ ਦੇਖੇ ਜਿਵੇਂ ਪੁਜਾਰਾ ਕਰਦਾ ਹੈ ਤੇ ਇਸ ਵਿਚ ਸਚਿਨ ਤੇ ਰਾਹੁਲ ਦ੍ਰਾਵਿੜ ਵੀ ਸ਼ਾਮਲ ਹਨ। ਉਸਦਾ ਧਿਆਨਚਿੱਤ ਹੋਣਾ ਸਾਡੇ ਲਈ (ਆਸਟਰੇਲੀਆ ਲਈ) ਚੁਣੌਤੀ ਸੀ। ਸਾਨੂੰ ਉਸਦੀ ਤਰ੍ਹਾਂ ਬਿਹਤਰ ਹੋਣਾ ਪਵੇਗਾ, ਸਾਡੇ ਸਾਰੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਵੀ।''


Related News