ਸਟੇਡੀਅਮ ''ਚ ਪੈਂਦੇ ਰੌਲੇ ਨਾਲ ਕੋਈ ਫਰਕ ਨਹੀਂ ਪੈਂਦਾ : ਡੱਚ ਕੋਚ

12/13/2018 2:29:25 AM

ਭੁਵਨੇਸ਼ਵਰ— ਖਚਾਖਚ ਭਰੇ ਰਹਿਣ ਵਾਲੇ ਕਲਿੰਗਾ ਸਟੇਡੀਅਮ ਦੇ ਚਾਰੋਂ ਪਾਸਿਓਂ ਭਾਰਤੀ ਹਾਕੀ ਟੀਮ ਦੇ ਸਮਰਥਨ ਵਿਚ ਪੈਣ ਵਾਲੇ ਰੌਲੇ ਨੇ ਚਾਹੇ ਮੇਜ਼ਬਾਨ ਟੀਮ ਲਈ ਟਾਨਿਕ ਦਾ ਕੰਮ ਕੀਤਾ ਹੋਵੇ ਪਰ ਨੀਦਰਲੈਂਡ ਦੇ ਕੋਚ ਮੈਕਸ ਕੈਲਡਾਸ ਦਾ ਮੰਨਣਾ ਹੈ ਕਿ ਵੀਰਵਾਰ ਨੂੰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਉਸ ਦੀ ਟੀਮ ਦਾ ਇਸ 'ਤੇ ਕੋਈ ਅਸਰ ਨਹੀਂ ਪਵੇਗਾ। 
ਕੈਨੇਡਾ ਨੂੰ ਕ੍ਰਾਸਓਵਰ ਮੈਚ ਵਿਚ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਦੁਨੀਆ ਦੀ ਚੌਥੇ ਨੰਬਰ ਦੀ ਟੀਮ ਅਤੇ 3 ਵਾਰ ਦੀ ਚੈਂਪੀਅਨ ਨੀਦਰਲੈਂਡ ਦਾ ਸਾਹਮਣਾ ਹੁਣ ਭਾਰਤ ਨਾਲ ਹੋਵੇਗਾ। ਕੋਚ ਕੈਲਡਾਸ ਨੇ ਕਿਹਾ ਕਿ ਦੁਨੀਆ ਦੀ ਚੌਥੇ ਅਤੇ ਪੰਜਵੇਂ ਨੰਬਰ ਦੀਆਂ ਟੀਮਾਂ ਵਿਚਾਲੇ ਇਹ ਮੁਕਾਬਲਾ ਰੋਮਾਂਚਕ ਹੋਵੇਗਾ। ਇਹ ਪੁੱਛਣ 'ਤੇ ਕਿ ਦਰਸ਼ਕਾਂ ਦਾ ਕਿੰਨਾ ਅਸਰ ਉਸ ਦੀ ਟੀਮ 'ਤੇ ਪਵੇਗਾ ਤਾਂ ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਭੀੜ ਉਨ੍ਹਾਂ ਲਈ ਕੋਈ ਮਸਲਾ ਨਹੀਂ ਹੈ।
 


Related News