ਵੈਸਟਇੰਡੀਜ਼ ਦੌਰੇ ਦੇ ਲਈ ਇੰਗਲੈਂਡ ਟੀਮ ''ਚ ਕੋਈ ਬਦਲਾਅ ਨਹੀਂ
Monday, Dec 10, 2018 - 11:45 PM (IST)

ਲੰਡਨ— ਇੰਗਲੈਂਡ ਨੇ ਸ਼੍ਰੀਲੰਕਾ 'ਚ ਟੈਸਟ ਸ਼ੀਰੀਜ਼ 'ਚ ਕਲੀਨ ਸਵੀਪ ਕਰਨ ਵਾਲੇ ਖਿਡਾਰੀਆਂ 'ਤੇ ਭਰੋਸਾ ਕਾਇਮ ਰੱਖਦੇ ਹੋਏ ਵੈਸਟਇੰਡੀਜ਼ ਵਿਰੁੱਧ 16 ਮੈਂਬਰੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦਾ ਮਤਲਬ ਹੋਇਆ ਹੈ ਸਰੇ ਦੇ ਓਲੀ ਪੋਪ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ, ਜਿਸ ਨੂੰ ਸ਼ੁਰੂਆਤ 'ਚ ਸ਼੍ਰੀਲੰਕਾ ਦੌਰੇ ਦੇ ਲਈ ਚੁਣਿਆ ਗਿਆ ਸੀ ਪਰ ਬਾਅਦ 'ਚ ਲਾਇੰਸ ਟੀਮ ਵਲੋਂ ਖੇਡਣ ਦੇ ਲਈ ਰਿਲੀਜ਼ ਕਰ ਦਿੱਤਾ ਗਿਆ। ਕੇਂਟ ਦੇ ਜੋ ਡੇਨਲੀ ਨੂੰ ਇਸ ਤੋਂ ਹਾਰਤ ਮਿਲੀ ਹੈ। ਸ਼੍ਰੀਲੰਕਾ ਖਿਲਾਫ 3-0 ਦੀ ਜਿੱਤ ਦੇ ਦੌਰਾਨ ਉਸ ਨੂੰ ਸ਼ੁਰੂਆਤ ਕਰਨ ਦਾ ਮੌਕਾ ਨਹੀ ਮਿਲਿਆ ਸੀ ਇਕ ਵਾਰ ਫਿਰ ਉਹ ਬੱਲੇਬਾਜ਼ੀ ਕਵਰ ਦੇ ਤੌਰ 'ਤੇ ਟੀਮ 'ਚ ਸ਼ਾਮਲ ਹੈ। ਇੰਗਲੈਂਡ ਨੂੰ ਅਗਲੇ ਮਹੀਨੇ (2019 ਜਨਵਰੀ) ਸ਼ੁਰੂ ਹੋਣ ਵਾਲੇ ਵੈਸਟਇੰਡੀਜ਼ ਦੌਰੇ 'ਤੇ 3 ਟੈਸਟ, 5 ਵਨ ਡੇ ਤੇ 3 ਟੀ-20 ਮੈਚ ਖੇਡਣੇ ਹਨ।
ਟੈਸਟ ਟੀਮ—
ਜੋ ਰੂਟ (ਕਪਤਾਨ), ਮੋਈਨ ਅਲੀ, ਜਿਮੀ ਐਡਰਸਨ, ਜਾਨੀ ਬੇਅਰਸਟਾ, ਸਟੁਅਰਟ ਬ੍ਰਾਡ, ਰੋਰੀ ਬਨਰਸ, ਜੋਸ ਬਟਲਰ, ਸੈਮ ਕੁਰੇਨ, ਜੋ ਡੇਨਲੀ, ਬੇਨ ਫੋਅਕਸ, ਕੀਟੋਨ ਜੇਨਿੰਗਸ, ਜੈਕ ਲੀਚ, ਆਦਿਲ ਰਾਸ਼ਿਦ, ਬਨੇ ਸਟੋਕਸ, ਓਲੀ ਸਟੋਨ ਤੇ ਕ੍ਰਿਸ ਵੋਕਸ।
ਵਨ ਡੇ ਟੀਮ—
ਇਯੋਨ ਮੋਰਗਨ (ਕਪਤਾਨ), ਮੋਈਨ ਅਲੀ, ਜਾਨੀ ਬੇਅਰਸਟਾ, ਜੋਸ ਬਟਲਰ, ਟਾਮ ਕੁਰੇਨ, ਜੋ ਡੇਨਲੀ, ਅਲੇਕਸ ਹੇਲਸ, ਲਿਆਮ ਪਲੰਕੇਟ, ਰਾਸ਼ਿਦ , ਜੋ ਰੂਟ, ਜੇਸਨ ਰਾਏ, ਬੇਨ ਸਟੋਕਸ, ਡੇਵਿਡ ਵਿਲੀ, ਕ੍ਰਿਸ ਵੋਕਸ ਤੇ ਮਾਰਕ ਵੁਡ।