ਤਾਂ ਇਸ ਖੇਡ ਰਾਹੀਂ ਚੁਣਿਆ ਜਾਂਦਾ ਹੈ ਦੁਨੀਆ ਦਾ ਸਭ ਤੋਂ ਤਾਕਤਵਾਰ ਆਦਮੀ (ਦੇਖੋ ਤਸਵੀਰਾਂ)

08/08/2017 1:26:19 PM

ਨਵੀਂ ਦਿੱਲੀ— ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਬਣਨ ਲਈ ਬੇਲਫਾਸਟ ਵਿੱਚ ਅਲਟੀਮੇਟ ਸਟਰਾਂਗਮੈਨ ਮਾਸਟਰਜ਼ ਵਰਲਡ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ 100 ਕਿੱਲੋ ਤੋਂ ਜ਼ਿਆਦਾ ਭਾਰ ਵਾਲੇ 16 ਦੇਸ਼ਾਂ ਦੇ 150 ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈ ਰਹੇ ਹਨ। ਹਰ ਵੇਟ ਗਰੁਪ ਦੇ ਵੱਖ-ਵੱਖ ਈਵੈਂਟ ਹੁੰਦੇ ਹਨ। ਇੱਕ ਵੇਟ ਗਰੁੱਪ ਵਿੱਚ 12 ਈਵੈਂਟ ਹੁੰਦੇ ਹਨ। ਇਸ ਵਿਚ ਖਿਡਾਰੀ ਨੂੰ ਦਰਖਤ ਤੋਂ ਲੈ ਕੇ ਟਰੱਕ ਦੇ ਟਾਇਰ ਅਤੇ ਵੱਡੇ-ਵੱਡੇ ਪੱਥਰ ਤੱਕ ਚੁੱਕਣੇ ਪੈਂਦੇ ਹਨ। ਹਰ ਵੇਟ ਗਰੁਪ ਦਾ ਚੈਂਪੀਅਨ ਵੱਖਰਾ ਹੁੰਦਾ ਹੈ।
ਇਹ ਹੁੰਦੇ ਹਨ ਈਵੈਂਟ
ਆਪਣੀ ਤਾਕਤ ਵਿਖਾਉਣ ਲਈ ਖਿਡਾਰੀ ਨੂੰ ਸ਼ੇਕ ਦਿ ਟਰੀ (ਦਰਖਤ ਚੁੱਕਣਾ), ਸਟੋਂਸ ਸਟਰੇਂਥ (ਵੱਡੇ ਪੱਥਰ ਚੁੱਕਣਾ), ਟਾਇਰ ਲਿਫਟ (ਟਰੱਕ ਦੇ ਟਾਇਰ ਚੁੱਕਣਾ), ਚੇਨ ਡਰਗ (ਭਾਰੀ ਸੰਗਲੀ ਖਿੱਚਣਾ), ਟਰੱਕ ਪੁਸ਼ (ਟਰੱਕ ਖਿੱਚਣਾ), ਜੁਆਇੰਟ ਟੇਬਲ ਲਿਫਟ, ਕਾਰ ਰੋਲ ਵਰਗੀ ਹੈਰਾਨ ਕਰ ਦੇਣ ਵਾਲੀਆਂ ਚੀਜਾਂ ਕਰਨੀਆਂ ਪੈਂਦੀਆਂ ਹਨ। 12 ਈਵੈਂਟ ਵਿਚ ਸਭ ਤੋਂ ਜ਼ਿਆਦਾ ਪੁਆਇੰਟ ਬਣਾਉਣ ਵਾਲਾ ਚੈਂਪੀਅਨ ਹੁੰਦਾ ਹੈ। ਟੂਰਨਾਮੈਂਟ ਵਿਚ 4 ਵਾਰ ਦੇ ਚੈਂਪੀਅਨ ਜਾਇਡਰੁਨਾਸ ਸੇਵਿਕਸ, ਪਿਛਲੇ ਚੈਂਪੀਅਨ ਵਿਦਾਸ ਬਲੇਕਾਇਟਿਸ ਵੀ ਉੱਤਰ ਰਹੇ ਹਨ।


Related News