ਭਾਰਤ ''ਚ ਮਾਰਚ 2020 ਵਿਚ ਹੋਵੇਗਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ
Monday, Jul 15, 2019 - 11:17 PM (IST)

ਨਵੀਂ ਦਿੱਲੀ- ਭਾਰਤ ਮਾਰਚ 2020 'ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ (ਰਾਈਫਲ/ਪਿਸਟਲ/ਸ਼ਾਟਗੰਨ) ਦੀ ਮੇਜ਼ਬਾਨੀ ਕਰੇਗਾ। ਕੌਮਾਂਤਰੀ ਨਿਸ਼ਾਨੇਬਾਜ਼ੀ ਮਹਾਸੰਘ (ਆਈ. ਐੱਸ. ਐੱਸ. ਐੱਫ.) ਨੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਦੇ ਮੁਖੀ ਰਣਇੰਦਰ ਸਿੰਘ ਨੂੰ ਇਕ ਪੱਤਰ ਭੇਜ ਕੇ ਕਿਹਾ ਕਿ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਆਈ. ਐੱਸ. ਐੱਸ. ਐੱਫ. ਦੀ ਕਾਰਜਕਾਰੀ ਕਮੇਟੀ ਨੇ 2020 ਦੇ ਵਿਸ਼ਵ ਕੱਪ ਗੇੜ ਦੀਆਂ ਤਰੀਕਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਈ. ਐੱਸ. ਐੱਸ. ਐੱਫ. ਨੇ ਦੱਸਿਆ ਕਿ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ (ਰਾਈਫਲ/ਪਿਸਟਲ/ਸ਼ਾਟਗੰਨ) ਦਿੱਲੀ 'ਚ 15 ਤੋਂ 26 ਮਾਰਚ ਤਕ ਆਯੋਜਿਤ ਕੀਤਾ ਜਾਵੇਗਾ ਤੇ ਐੱਨ. ਆਰ. ਏ. ਆਈ. ਨੂੰ ਵਿਸ਼ਵ ਕੱਪ ਦੇ ਲਈ ਆਪਣੀ ਤਿਆਰੀਆਂ ਨੂੰ ਸ਼ੁਰੂ ਕਰ ਦੇਣੀਆਂ ਚਾਹੀਦੀਆਂ।