ਦੁਨਿਆ ਦਾ ਸਭ ਤੋਂ ਤਾਕਤਵਰ ਬੱਲੇਬਾਜ਼, ਇਸ ਟੀਮ ''ਚ ਹੋਣਾ ਚਾਹੁੰਦਾ ਹੈ ਸ਼ਾਮਲ

05/25/2017 8:04:06 PM

ਨਵੀਂ ਦਿੱਲੀ— ਕ੍ਰਿਕਟ ਦੀ ਦੁਨਿਆ 'ਚ ਸਾਨੂੰ ਕਈ ਇਸ ਤਰ੍ਹਾਂ ਦੇ ਬੱਲੇਬਾਜ਼ ਦੇਖਣ ਨੂੰ ਮਿਲਦੇ ਹਨ ਜੋਂ ਕਿ ਆਪਣੇ ਕੱਦ ਕਾਡ ਦੇ ਕਾਰਨ ਮੈਦਾਨ 'ਚ ਵੱਡੇ ਸ਼ਾਟ ਖੇਡਣ ਦਾ ਜਜ਼ਬਾ ਰੱਖਦੇ ਹਨ। ਇਨ੍ਹਾਂ ਖਿਡਾਰੀਆਂ 'ਚ ਵੈਸਟ ਇੰਡੀਜ਼ ਦੇ ਰਹਕੀਮ ਕੋਰਨਵਾਲ ਵੀ ਸ਼ਾਮਲ ਹੈ, ਹਾਲਾਕਿ ਉਸ ਨੂੰ ਹਾਲੇਂ ਨੈਸ਼ਨਲ ਟੀਮ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਉਹ ਹਾਲੇ ਦੇਸ਼ ਦੇ ਘਰੇਲੂ ਮੈਚ ਹੀ ਖੇਡ ਰਿਹਾ ਹੈ। ਉਸ ਨੂੰ ਦੁਨਿਆ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਬੱਲੇਬਾਜ਼ ਮੰਨਿਆ ਜਾਂਦਾ ਹੈ।
ਕੋਰਨਵਾਲ ਦੀ ਉਮਰ 24 ਸਾਲ ਹੈ ਅਤੇ ਖਿਡਾਰੀ ਦਾ ਕੱਦ 6 ਫੁੱਟ 5 ਇੰਚ ਹੈ। ਉਸ ਦਾ ਭਾਰ 150 ਕਿਲੋਗ੍ਰਾਮ ਹੈ ਅਤੇ ਉਹ ਵੈਸਟ ਇੰਡੀਜ਼ ਦੀ ਘਰੇਲੂ ਟੀਮ ਏਟੀਗਾ ਨਾਲ ਖੇਡਦਾ ਹੈ। ਇਹ ਖਿਡਾਰੀ ਕਾਫੀ ਵਧੀਆ ਬੱਲੇਬਾਜ਼ ਅਤੇ ਗੇਂਦਬਾਜ਼ ਹੈ ਉਸ ਨੂੰ ਪਹਿਲੀ ਵਾਰ ਇੰਗਲੈਂਡ ਖਿਲਾਫ ਅਭਿਆਸ ਮੈਚ 'ਚ ਦੇਖਿਆ ਗਿਆ ਸੀ। ਘਰੇਲੂ ਟੀਮ 'ਚ ਉਸ ਵਲੋਂ ਲਗਾਇਆ ਛੱਕਾ 100 ਮੀਟਰ ਤੋਂ ਜ਼ਿਆਦਾ ਹੁੰਦਾ ਹੈ। ਜਦੋਂ ਗੇਂਦ ਉਸ ਦੇ ਬੱਲੇ ਤੋਂ ਲੱਗ ਕੇ ਜਾਂਦੀ ਹੈ ਤਾਂ ਉਸ ਦੀ ਰਫਤਾਰ ਦੇਖਣ ਦੇ ਕਾਬੀਲ ਹੁੰਦੀ ਹੈ।
ਵੈਸਟ ਇੰਡੀਜ਼ ਟੀਮ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਸ਼ਾਮਲ
ਰਹਕੀਮ ਕੋਰਨਵਾਲ ਵੈਸਟ ਇੰਡੀਜ਼ ਕ੍ਰਿਕਟ ਟੀਮ 'ਚ ਸ਼ਾਮਲ ਹੋਣਾ ਚਾਹੁੰਦਾ ਹੈ, ਪਰ ਕ੍ਰਿਕਟ ਬੋਰਡ ਨੇ ਜਲਦੀ ਤੋਂ ਜਲਦੀ ਉਸ ਨੂੰ ਵਜ਼ਨ ਕੱਟ ਕਰਨ ਲਈ ਕਿਹਾ ਹੈ। ਕੋਰਨਵਾਲ ਦਾ ਵੈਸਟ ਇੰਡੀਜ਼ ਦੀ ਕੌਮੀ ਟੀਮ ਵਲੋਂ ਖੇਡਣ ਦਾ ਸੁਪਨਾ ਹੈ। ਕੋਰਨਵਾਲ ਨੇ 25 ਘਰੇਲੂ ਮੈਚਾਂ 'ਚ 1000 ਤੋਂ ਵੱਧ ਦੌੜਾਂ ਦੇ ਨਾਲ 125 ਵਿਕਟਾਂ ਹਾਸਲ ਕਰ ਚੁੱਕਾ ਹੈ।
 


Related News