B''Day Spcl : ਕ੍ਰਿਕਟ ਦੇ ''ਭਗਵਾਨ'' ਸਚਿਨ ਦੀ ਉਹ ਸਪੀਚ ਜਿਸ ਨੂੰ ਸੁਣ ਪੂਰਾ ਦੇਸ਼ ਹੋਇਆ ਸੀ ਭਾਵੁਕ

04/24/2020 3:36:00 PM

ਸਪੋਰਟਸ ਡੈਸਕ : ਇਤਿਹਾਸ ਦੇ ਪੰਨਿਆਂ ਵਿਚ ਦਰਜ 365 ਦਿਨ ਕਿਸੇ ਨਾ ਕਿਸੇ ਵਜ੍ਹਾ ਤੋਂ ਖਾਸ ਹਨ। ਭਾਰਤ ਦੀ ਗੱਲ ਕਰੀਏ ਤਾਂ ਸਚਿਨ ਤੇਂਦੁਲਕਰ ਨੂੰ ਭਗਵਾਨ ਦੀ ਤਰ੍ਹਾਂ ਮੰਨਣ ਵਾਲੇ ਇਸ ਦੇਸ਼ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੇ ਲਈ 24 ਅਪ੍ਰੈਲ ਦਾ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ, ਕਿਉਂਕਿ ਸਚਿਨ ਤੇਂਦੁਲਕਰ ਦਾ ਜਨਮ 1973 ਵਿਚ ਇਸੇ ਦਿਨ ਹੋਇਆ ਸੀ। ਦੁਨੀਆ ਦੇ ਹਮੇਸ਼ਾ ਸਰਵਸ੍ਰੇਸ਼ਠ ਮੰਨੇ ਜਾਣ ਵਾਲੇ ਸਚਿਨ ਰਮੇਸ਼ ਤੇਂਦੁਲਕਰ ਨੇ ਬਹੁਤ ਛੋਟੀ ਉਮਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਅਤੇ ਇਕ ਸਮੇਂ ਸਭ ਤੋਂ ਘੱਟ ਉਮਰ ਵਿਚ ਟੈਸਟ ਕ੍ਰਿਕਟ ਵਿਚ ਆਪਣੇ ਦੇਸ਼ ਦੀ ਨੁਮਾਈਂਦਗੀ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਉਹ ਦੇਸ਼ ਦੇ ਪਹਿਲੇ ਖਿਡਾਰੀ ਹਨ, ਜਿਸ ਨੂੰ ਭਾਰਤ ਰਤਨ ਨਾਲ ਨਵਾਜ਼ਿਆ ਗਿਆ। ਕ੍ਰਿਕਟ ਦੇ ਇਸ ਮਹਾਨ ਸਪੂਤ ਨੇ 5 ਸਾਲ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਸ ਸਮੇਂ ਦਿੱਤੀ ਸਚਿਨ ਦੀ ਭਾਵੁਕ ਸਪੀਚ।

ਭਾਵੁਕ ਸਪੀਚ
PunjabKesari

ਮੇਰੇ ਸਾਰੇ ਦੋਸਤੋ। ਚੁੱਪ ਕਰ ਜਾਓ ਮੇਨੂੰ ਬੋਲਣ ਦਵੋ। ਮੈਂ ਅਜੇ ਬਹੁਤ ਭਾਵੁਕ ਹਾਂ। ਮੇਰੀ ਜ਼ਿੰਦਗੀ 24 ਸਾਲ ਤਕ 22 ਯਾਰਡ ਵਿਚ ਰਹੀ। ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਇਹ ਖੂਬਸੂਰਤ ਯਾਤਰਾ ਹੁਣ ਖਤਮ ਹੋਣ ਵਾਲੀ ਹੈ। ਇਸ ਮੌਕੇ 'ਤੇ ਮੈਂ ਉਨ੍ਹਾਂ ਲੋਕਾਂ ਨੂੰ ਯਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਵਿਚ ਅਹਿਮ ਰੋਲ ਨਿਭਾਇਆ ਹੈ। ਇਨ੍ਹਾਂ ਦੀ ਗਿਣਤੀ ਇੰਨੀ ਹੈ ਕਿ ਪਹਿਲੀ ਵਾਰ ਮੈਨੂੰ ਇਕ ਲਿਸਟ ਬਣਾ ਕੇ ਲਿਆਉਣੀ ਪੈ ਰਹੀ ਹੈ ਤਾਂ ਜੋ ਮੈਂ ਕਿਸੇ ਦਾ ਨਾਂ ਨਾ ਛੱਡ ਦੇਵਾਂ। ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਜਾਓਗੇ, ਇਹ ਥੋੜਾ ਮੁਸ਼ਕਿਲ ਜ਼ਰੂਰ ਹੋਵੇਗਾ ਪਰ ਮੈਂ ਜਾਣਦਾ ਹਾਂ ਕਿ ਮੈਂ ਉਸ ਨੂੰ ਆਸਾਨੀ ਨਾਲ ਕਰ ਲਵਾਂਗਾ। 

PunjabKesari

ਸਚਿਨ ਨੇ ਸਭ ਤੋਂ ਪਹਿਲਾਂ ਆਪਣੇ ਭਾਵੁਕ ਆਵਾਜ਼ ਵਿਚ ਉਨ੍ਹਾਂ ਸਾਰੇ ਲੋਕਾਂ ਨੂੰ ਧੰਨਵਾਦ ਕੀਤਾ ਜਿਨ੍ਹਾਂ ਦੀ ਮੁਹੱਬਤ ਨੇ ਸਚਿਨ ਨੂੰ 'ਦਿ ਗ੍ਰੇਟ ਸਚਿਨ' ਬਣਾਇਆ। ਸਚਿਨ ਨੇ ਸਭ ਤੋਂ ਪਹਿਲਾਂ ਆਪਣੇ ਸਵਰਗਵਾਸੀ ਪਿਤਾ ਰਮੇਸ਼ ਤੇਂਦੁਲਕਰ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਪਿਤਾ ਦੀ ਵਜ੍ਹਾ ਨਾਲ ਅੱਜ ਮੈਂ ਇੱਥੇ ਮੈਦਾਨ ਵਿਚ ਤੁਹਾਡੇ ਨਾਲ ਖੜ੍ਹਾ ਹਾਂ। ਉਨ੍ਹਾਂ ਦੇ ਬਿਨਾ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਸੁਪੋਰਟ ਨਾਲ ਹੀ ਅੱਜ ਮੈਂ ਸਚਿਨ ਰਮੇਸ਼ ਤੇਂਦੁਲਕਰ ਬਣ ਸਕਿਆ ਹਾਂ। ਮੈਨੂੰ ਪਤਾ ਹੈ ਕਿ ਉਹ ਅੱਜ ਸਾਡੇ ਵਿਚਾਲੇ ਨਹੀਂ ਹਨ ਪਰ ਉਹ ਜਿੱਥੇ ਵੀ ਹਨ ਮੇਰੇ ਨਾਲ ਹਨ ਅਤੇ ਹਮੇਸ਼ਾ ਰਹਿਣਗੇ।

ਮੇਰੀ ਮਾਂ ਨੇ ਕਦੇ ਵੀ ਨਹੀਂ ਜਾਣਿਆ ਕਿ ਕ੍ਰਿਕਟ ਕੀ ਚੀਜ਼ ਹੈ। ਜਿੱਥੇ ਤਕ ਮੈਂ ਸਮਝਦਾ ਹਾਂ ਕਿ ਮੇਰੇ ਵਰਗੇ ਬੱਚੇ ਨੂੰ ਵੱਡਾ ਕਰਨ ਵਿਚ ਉਨ੍ਹਾਂ ਨੂੰ ਕਾਫੀ ਪਾਪੜ ਬੇਲਣੇ ਪਏ ਹੋਣਗੇ ਪਰ ਮਾਂ ਹਰ ਤਰ੍ਹਾਂ ਨਾਲ ਮੇਰੇ ਨਾਲ ਰਹੀ। ਮਾਂ ਨੇ ਇਕ ਖਿਡਾਰੀ ਹੋਣ ਦੇ  ਨਾਤੇ ਮੇਰੀ ਸਿਹਤ ਅਤੇ ਖਾਣੇ ਦਾ ਪੂਰਾ ਧਿਆਨ ਰੱਖਿਆ। ਧੰਨਵਾਦ ਮਾਂ। ਸਚਿਨ ਨੇ ਕਿਹਾ ਕਿ ਉਸ ਦੀ ਵੱਡੀ ਭੈਣ ਸਵਿਤ ਨੇ ਹੀ ਉਸ ਨੂੰ ਪਹਿਲਾ ਬੱਲਾ ਗਿਫਟ ਕੀਤਾ ਸੀ। ਮੈਂ ਆਪਣੀ ਭੈਣ, ਉਸ ਦੇ ਪਰਿਵਾਰ, ਆਪਣੇ ਸਭ ਤੋਂ ਵੱਡੇ ਭਰਾ ਨਿਤਿਨ ਅਤੇ ਅਜੀਤ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ। ਸਚਿਨ ਮੁਤਾਬਕ ਉਸ ਨੇ ਅਜੀਤ ਦੇ ਨਾਲ ਹੀ ਇਕ ਕ੍ਰਿਕਟ ਖਿਡਾਰੀ ਬਣਨ ਦਾ ਸੁਪਨਾ ਲਿਆ ਸੀ ਤੇ ਇਸ ਵਿਚ ਅਜੀਤ ਨੇ ਅਹਿਮ ਯੋਗਦਾਨ ਦਿੱਤਾ। ਸਚਿਨ ਨੇ ਕਿਹਾ ਕਿ ਮੈਂ ਅਜੀਤ ਨਾਲ ਬਹੁਤ ਬਹਿਸ ਕਰਦਾ ਸੀ ਪਰ ਇਹ ਅਜੀਤ ਹੀ ਸੀ ਜਿਸ ਨੇ ਮੇਰੇ ਗੁੱਸੇ ਅਤੇ ਬਹਿਸ ਨੂੰ ਸਹਿੰਦਿਆਂ ਮੇਰੇ ਕਰੀਅਰ ਨੂੰ ਨਵਾਂ ਰਾਹ ਦਿੱਤਾ।

ਬੱਚਿਆਂ ਦਾ ਧੰਨਵਾਦ
PunjabKesari

ਸਚਿਨ ਨੇ ਬੱਚਿਆਂ ਨੂੰ ਵੀ ਧੰਨਵਾਦ ਕੀਤਾ। ਅਜਿਹਾ ਕਰਦਿਆਂ ਸਚਿਨ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਸਨੂੰ ਲੁਕਾਉਣ ਲਈ ਸਚਿਨ ਨੇ ਪਾਣੀ ਦਾ ਸਹਾਰਾ ਲਿਆ। ਪਤਨੀ ਅੰਜਲੀ ਵੀ ਆਪਣੀਆਂ ਅੱਖਾਂ ਤੋਂ ਹੰਝੂ ਨਹੀਂ ਰੋਕ ਪਾਈ। ਸਚਿਨ ਨੇ ਕਿਹਾ ਕਿ ਅੱਜ ਮੇਰੇ ਬੱਚੇ ਵੱਡੇ ਹੋ ਗਏ ਹਨ। ਸਾਰਾ 16 ਦੀ ਅਤੇ ਅਰਜੁਨ 14 ਸਾਲ ਦਾ ਹੋ ਗਿਆ ਹੈ ਪਰ ਇਨ੍ਹਾਂ ਨੇ ਕਦੇ ਮੈਨੂੰ ਸ਼ਿਕਾਇਤ ਨਹੀਂ ਕੀਤੀ। ਕਿਉਂਕਿ ਮੈਂ ਉਨ੍ਹਾਂ ਨੂੰ ਕਦੇ ਸਮਾਂ ਨਹੀਂ ਦੇ ਪਾਉਂਦਾ ਸੀ। 

ਸ਼ਾਇਦ ਸਚਿਨ, ਸਚਿਨ ਨਾ ਹੁੰਦਾ
PunjabKesari
ਅਖੀਰ ਵਿਚ ਸਚਿਨ ਨੇ ਦੇਸ਼ ਦੇ ਸਾਰੇ ਦੇਸ਼ਵਾਸੀਆਂ, ਸਟੇਡੀਅਮ ਵਿਚ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਸਤੋ ਤੁਹਾਡਾ ਪਿਆਰ ਅਤੇ ਹੌਸਲਾ ਨਹੀਂ ਹੁੰਦਾ ਤਾਂ ਸਚਿਨ, ਸਚਿਨ ਨਾ ਹੁੰਦਾ। ਇਸ ਲਈ ਧੰਨਵਾਦ,ਧੰਨਵਾਦ ਅਤੇ ਧੰਨਵਾਦ। ਦੱਸ ਦਵਾਂ ਕਿ ਸਮਾਂ ਖਤਮ ਹੋ ਜਾਂਦਾ ਹੈ ਪਰ ਯਾਦਾਂ ਕਦੇ ਖਤਮ ਨਹੀਂ ਹੁੰਦੀਆਂ। ਮੇਰੇ ਕੰਨਾਂ ਵਿਚ ਹਮੇਸ਼ਾ ਇਕ ਆਵਾਜ਼ ਗੂੰਜਦੀ ਰਹੇਗੀ... ਸਚਿਨ, ਸਚਿਨ। ਇਸ ਤੋਂ ਬਾਅਦ ਫਿਰ ਤੋਂ ਵਾਨਖੇੜੇ ਸਟੇਡੀਅਮ ਵਿਚ ਫਿਰ ਤੋਂ ਸਚਿਨ, ਸਚਿਨ ਦੀ ਆਵਾਜ਼ ਗੂੰਜਣ ਲੱਗੀ। ਇਸ ਤੋਂ ਬਾਅਦ ਸਚਿਨ ਨੇ ਵਿਰਾਟ ਕੋਹਲੀ ਦੇ ਮੋਢਿਆਂ 'ਤੇ ਬੈਠ ਕੇ ਭਾਰਤੀ ਟੀਮ ਦੇ ਆਪਣੇ ਸਾਥੀਆਂ ਦੇ ਨਾਲ ਭਾਰਤ ਦਾ ਝੰਡਾ ਹੱਥ ਵਿਚ ਲੈ ਕੇ ਮੈਦਾਨ ਦਾ ਚੱਕਰ ਲਗਾਇਆ ਅਤੇ ਫਿਰ ਹਮੇਸ਼ਾ ਦੇ ਲਈ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 


Ranjit

Content Editor

Related News