ਮਾਨਚੈਸਟਰ ਸਿਟੀ ''ਤੇ ਲੱਗੀ ਦੋ ਸਾਲ ਦੀ ਪਾਬੰਦੀ ਹਟੀ

07/14/2020 3:15:02 AM

ਲੰਡਨ– ਮਸ਼ਹੂਰ ਫੁੱਟਬਾਲ ਕਲੱਬ ਮਾਨਚੈਸਟਰ ਸਿਟੀ 'ਤੇ ਯੂਏਫਾ ਵਲੋਂ ਵਿੱਤੀ ਨਿਰਪੱਖ ਖੇਡ ਨਿਯਮ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਦੇ ਮਾਮਲੇ ਵਿਚ ਲਾਈ ਗਈ ਦੋ ਸਾਲ ਦੀ ਪਾਬੰਦੀ ਹਟਾ ਲਈ ਗਈ ਹੈ। ਖੇਡ ਆਰਬਿਟੇਸ਼ਨ ਅਦਾਲਤ (ਸੀ. ਐੱਸ. ਐੱਸ.) ਨੇ ਸੋਮਵਾਰ ਨੂੰ ਇਹ ਐਲਾਨ ਕੀਤਾ।
ਮਾਨਚੈਸਟਰ ਸਿਟੀ 'ਤੇ ਦਰਅਸਲ ਇਸ ਸਾਲ ਫਰਵਰੀ ਵਿਚ ਯੂਏਫਾ ਵਿਚ ਹਿੱਸਾ ਲੈਣ 'ਤੇ ਦੋ ਸੈਸ਼ਨਾਂ ਦੀ ਪਾਬੰਦੀ ਲਾ ਦਿੱਤੀ ਗਈ ਸੀ ਤੇ ਤਕਰੀਬਨ 3.25 ਕਰੋੜ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਯੂਏਫਾ ਅਨੁਸਾਰ ਮਾਨਚੈਸਟਰ ਸਿਟੀ ਨੂੰ ਯੂਏਫਾ ਦਾ ਵਿੱਤੀ ਨਿਰਪੱਖ ਖੇਡ ਨਿਯਮ ਦੇ ਮਾਮਲੇ ਵਿਚ ਗੰਭੀਰ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ। ਸੀ. ਏ. ਐੱਸ. ਅਨੁਸਾਰ ਫੁੱਟਬਾਲ ਕਲੱਬ ਨੇ ਸਪਾਂਸਰ ਵਲੋਂ ਮਿਲੀ ਜਾਣ ਵਾਲੀ ਰਾਸ਼ੀ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਸੀ ਤੇ ਯੂਏਫਾ ਅਧਿਕਾਰੀਆਂ ਦੇ ਨਾਲ ਸਹਿਯੋਗ ਵੀ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਕਲੱਬ 'ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਸੀ।


Gurdeep Singh

Content Editor

Related News