ਮੈਚ ਤੋਂ ਪਹਿਲਾਂ ਅਨੁਸ਼ਕਾ ਨਾਲ ਵਿਰਾਟ ਨੇ ਬਿਤਾਇਆ ਸਮਾਂ

Sunday, Apr 07, 2019 - 09:22 PM (IST)

ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਪਣੀ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਭਾਵੇਂ ਹੀ ਨਿਰਾਸ਼ ਹੋਵੇ ਪਰ ਮੈਦਾਨ ਦੇ ਬਾਹਰ ਉਹ ਆਪਣੀ ਪਤਨੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਟੀਮ ਦੇ ਸਾਥੀ ਖਿਡਾਰੀ ਏ. ਬੀ. ਡਿਵਿਲੀਅਰਸ ਦੇ ਪਰਿਵਾਰ ਨਾਲ ਆਰਾਮ ਦੇ ਮੂਡ ਵਿਚ ਦਿਖਾਈ ਦਿੱਤਾ।
ਦਿੱਲੀ ਕੈਪੀਟਲਸ ਵਿਰੁੱਧ ਕਰੋ ਜਾਂ ਮਰੋ ਦੇ ਮੈਚ ਤੋਂ ਪਹਿਲਾਂ ਕਪਤਾਨ ਵਿਰਾਟ ਨੇ ਡਿਵਿਲੀਅਰਸ ਤੇ ਉਸ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਮਸਤੀ ਕਰਦਾ ਨਜ਼ਰ ਆਇਆ। ਆਪਣੀ ਪਤਨੀ ਦੇ ਨਾਲ ਹਮੇਸ਼ਾ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਤਸਵੀਰਾਂ ਸਾਂਝੀਆਂ ਕਰਨ ਵਾਲੇ ਵਿਰਾਟ ਨੇ ਅਨੁਸ਼ਕਾ ਨਾਲ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਤੇ ਅਨੁਸ਼ਕਾ ਘਾਹ 'ਤੇ ਲੇਟੇ ਹੋਏ ਹਨ। ਵਿਰਾਟ ਦੀ ਟੀਮ ਬੈਂਗਲੁਰੂ ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਜਿੱਤ ਤੋਂ ਵਾਂਝੀ ਹੈ ਤੇ ਉਹ ਅੰਕ ਸੂਚੀ ਵਿਚ ਹੇਠਲੇ ਸਥਾਨ 'ਤੇ ਹੈ। ਹਾਲਾਂਕਿ ਵਿਰਾਟ ਨੇ ਵਾਪਸੀ ਦੀ ਉਮੀਦ ਰੱਖੀ ਹੈ।


Gurdeep Singh

Content Editor

Related News