ਭਾਰਤੀ ਫੁੱਟਬਾਲ ਸੰਘ ’ਚ ਥੋੜ੍ਹਾ-ਬਹੁਤਾ ਬਦਲਾਅ ਕਰਨ ਦਾ ਸਮਾਂ ਆ ਗਿਐ : ਭੂਟੀਆ

Saturday, Sep 14, 2024 - 10:40 AM (IST)

ਨਵੀਂ ਦਿੱਲੀ–ਧਾਕੜ ਫੁੱਟਬਾਲਰ ਬਾਈਚੁੰਗ ਭੂਟੀਆ ਨੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਵਿਚ ਮੌਜੂਦਾ ਅਹੁਦੇਦਾਰਾਂ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਹਾਲ ਦੇ ਦਿਨਾਂ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਰਾਸ਼ਟਰੀ ਸੰਸਥਾ ਨੂੰ ਜ਼ਿੰਮੇਵਾਰ ਠਹਿਰਾਇਆ। ਭੂਟੀਆ ਨੇ ਏ. ਆਈ. ਐੱਫ. ਐੱਫ. ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤੀ ਫੁੱਟਬਾਲ ਲਈ ਰੋਡਮੈਪ ਦੀ ਘਾਟ ਕਾਰਨ ਹਾਲ ਹੀ ਵਿਚ ਤਿੰਨ ਦੇਸ਼ਾਂ ਦੇ ਇੰਟਰਕਾਂਟੀਨੈਂਟਲ ਕੱਪ ਵਿਚ ਭਾਰਤ ਨੂੰ ਘਰੇਲੂ ਧਰਤੀ ’ਤੇ ਸੀਰੀਆ (0-3) ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਮਾਰੀਸ਼ਸ (0-0) ਵਿਰੁੱਧ ਮੈਚ ਡਰਾਅ ਰਿਹਾ।
ਸਾਬਕਾ ਭਾਰਤੀ ਕਪਤਾਨ ਨੇ ਏ. ਆਈ. ਐੱਫ. ਐੱਫ. ਪ੍ਰਸ਼ਾਸਨ ਵਿਚ ਥੋੜ੍ਹੇ-ਬਹੁਤੇ ਬਦਲਾਅ ਦੀ ਮੰਗ ਕੀਤੀ।


Aarti dhillon

Content Editor

Related News