ਜਿਹੜੀ ਟੀਮ ਜਿੱਤੀ, ਉਸ ਨੇ ਸ਼ਾਇਦ ਬਿਹਤਰ ਢੰਗ ਨਾਲ ਬਣਾਈ ਰਣਨੀਤੀ : ਧੋਨੀ
Thursday, Apr 22, 2021 - 02:33 AM (IST)
ਚੇਨਈ- ਚੇਨਈ ਸੁਪਰ ਕਿੰਗਜ਼ ਦੇ ਬੁੱਧਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੈਸ਼ਨ 'ਚ ਲਗਾਤਾਰ ਤੀਜੀ ਜਿੱਤ ਦਰਜ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੁਕਾਬਲੇ 'ਚ ਜੇਕਰ 20 ਓਵਰ ਪੂਰੇ ਹੁੰਦੇ ਤਾਂ ਇਹ ਸ਼ਾਇਦ ਕਰੀਬੀ ਮੁਕਾਬਲਾ ਹੁੰਦਾ ਪਰ ਜਿੱਤਣ ਵਾਲੀ ਟੀਮ ਨੇ ਨਿਸ਼ਚਿਤ ਰੂਪ ਨਾਲ ਰਣਨੀਤੀ ਦਾ ਵਧੀਆ ਤਰ੍ਹਾਂ ਨਾਲ ਤਾਲਮੇਲ ਕੀਤਾ। ਚੇਨਈ ਸੁਪਰ ਕਿੰਗਜ਼ ਨੇ 221 ਦੌੜਾਂ ਦਾ ਚੁਣੌਤੀਪੂਰਨ ਟੀਚਾ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ ਰੱਖਿਆ ਜੋ 19.1 ਓਵਰ 'ਚ 202 ਦੌੜਾਂ 'ਤੇ ਢੇਰ ਹੋ ਗਈ।
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਧੋਨੀ ਨੇ ਮੈਚ ਤੋਂ ਬਾਅਦ ਹੱਸਦੇ ਹੋਏ ਕਿਹਾ ਕਿ- ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮੈਚ 'ਚ ਇਹ ਮੇਰੇ ਲਈ (ਬਤੌਰ ਕਪਤਾਨ) ਆਸਾਨ ਹੋ ਜਾਂਦਾ ਹੈ ਕਿਉਂਕਿ 15ਵੇਂ ਤੋਂ 16ਵੇਂ ਓਵਰ ਤੋਂ ਬਾਅਦ ਮੁਕਾਬਲਾ ਤੇਜ਼ ਗੇਂਦਬਾਜ਼ ਤੇ ਬੱਲੇਬਾਜ਼ ਦੇ ਵਿਚ ਹੁੰਦਾ ਹੈ। ਜਿਹੜੀ ਟੀਮ ਜਿੱਤੀ, ਸ਼ਾਇਦ ਉਸ ਨੇ ਰਣਨੀਤੀ ਨਾਲ ਤਾਲਮੇਲ ਵਧੀਆ ਤਰ੍ਹਾਂ ਨਾਲ ਕੀਤਾ ਪਰ ਜੇਕਰ 20 ਓਵਰ ਪੂਰ ਹੋ ਗਏ ਹੁੰਦੇ ਤਾਂ ਇਹ ਜ਼ਿਆਦਾ ਕਰੀਬੀ ਮੁਕਾਬਲਾ ਹੁੰਦਾ। ਵਿਰੋਧੀ ਟੀਮ ਨੂੰ ਸਨਮਾਨ ਦੇਣਾ ਵੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਆਈ. ਪੀ. ਐੱਲ. ਟੀਮ 'ਚ 'ਬਿੱਗ ਹਿੱਟਰ' ਹੈ। ਮੈਂ ਟੀਮ ਦੇ ਖਿਡਾਰੀਆਂ ਨੂੰ ਕਹਿ ਦਿੱਤਾ ਸੀ, ਵਧੀਆ ਸਕੋਰ ਬਣਾ ਦਿੱਤਾ ਹੈ ਪਰ ਸਾਨੂੰ ਵਿਰੋਧੀ ਟੀਮ ਨੂੰ ਵੀ ਸਨਮਾਨ ਦੇਣਾ ਹੋਵੇਗਾ। ਇਹ ਪੁੱਛਣ 'ਤੇ ਕਿ ਆਂਦਰੇ ਰਸੇਲ ਨੂੰ ਰਣਨੀਤੀ ਦੇ ਤਹਿਤ ਬੋਲਡ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ - ਨਹੀਂ।
ਇਹ ਖ਼ਬਰ ਪੜ੍ਹੋ - ਧੋਨੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਵਿਕਟਕੀਪਰ
ਰੂਤੁਰਾਜ ਰਾਇਕਵਾੜ ਨੇ ਇਸ ਮੈਚ 'ਚ ਫਾਰਮ ਵਿਚ ਵਾਪਸੀ ਕੀਤੀ। ਇਸ 'ਤੇ ਧੋਨੀ ਨੇ ਕਿਹਾ ਕਿ- ਰੂਤੁ ਨੇ ਪਿਛਲੇ ਆਈ. ਪੀ. ਐੱਲ. 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਫਾਫ ਡੂ ਪਲੇਸਿਸ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਜਿਸ ਨੇ ਅਜੇਤੂ 95 ਦੌੜਾਂ ਦੀ ਪਾਰੀ ਖੇਡੀ। ਦੀਪਕ ਚਾਹਰ ਨੇ ਫਿਰ ਚੇਨਈ ਸੁਪਰ ਕਿੰਗਜ਼ ਦੇ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਸ਼ੁਰੂਆਤੀ ਚਾਰ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।