ਢਾਕਾ 'ਚ ਸੈਫ ਚੈਂਪੀਅਨਸ਼ਿਪ ਦੇ ਲਈ ਟੀਮ ਐਲਾਨੀ ਗਈ

12/14/2017 9:05:52 AM

ਕੋਲਕਾਤਾ, (ਬਿਊਰੋ)— ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਹੋਣ ਵਾਲੀ ਸੈਫ ਅੰਡਰ-15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਲਈ ਮੁੱਖ ਕੋਚ ਮਯਮੋਲ ਰਾਕੀ ਨੇ ਮੰਗਲਵਾਰ ਨੂੰ 23 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਬੰਗਲਾਦੇਸ਼ 'ਚ 17 ਦਸੰਬਰ ਤੋਂ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਅੰਡਰ-15 ਵਰਗ ਦੀ ਸ਼ੁਰੂਆਤ ਹੋਣੀ ਹੈ ਜਿਸ 'ਚ ਭਾਰਤ ਦੀ 23 ਮੈਂਬਰੀ ਟੀਮ ਹਿੱਸਾ ਲੈ ਰਹੀ ਹੈ। ਟੀਮ ਇਸ ਤਰ੍ਹਾਂ ਹੈ-
ਗੋਲਕੀਪਰ-ਮੋਨਿਕਾ ਦੇਵੀ, ਖੁਸ਼ੀ ਚਾਨੂੰ, ਮਨੀਸ਼ਾ। ਡਿਫੈਂਡਰ-ਮੇਕੋਲਾ ਦੇਵੀ, ਸਰਿਤਾ ਸੋਰੇਂਗ, ਪੁਸ਼ਪਰਾਨੀ ਦੇਵੀ, ਪਵਿੱਤਰਾ ਮੁਰੂਗੇਸਨ, ਯਮਲੇਮਬਮ ਪਾਪਕੀ ਦੇਵੀ, ਪ੍ਰਤੀਕਸ਼ਾ ਲਾਕੜਾ, ਸੁਸ਼ਮਿਤਾ ਤਾਂਤੀ। ਮਿਡਫੀਲਡਰ-ਕ੍ਰਿਤਿਨਾ ਦੇਵੀ, ਬਨਾਇਆ ਕਬੀਰਾਜ, ਪੂਨਮ ਕੀਰਨ, ਅਵੇਕਾ ਸਿੰਘ, ਅੰਨਿਆ ਬਾਈ, ਮਾਰਟਿਨਾ ਦੇਵੀ। ਫਾਰਵਰਡ- ਪ੍ਰਿਯੰਕਾ ਦੇਵੀ, ਸ਼ਿਲਕੀ ਦੇਵੀ, ਲਿੰਡਾ ਕੋਮ, ਨਿਕੇਤਾ ਬਿਸ਼ੀ, ਸੰਥੀਆ ਵੇਂਗਾਦਾਜਾਲਮ, ਸੁਨੀਤਾ ਮੂੰਡਾ।


Related News