ਟੀਮ ਦੇ ਨਾਲ ਬੰਗਲੂਰ ਨਹੀਂ ਗਏ ਸ਼ਮੀ, ਕੱਲ ਪੁਲਸ ਨੇ ਕੀਤਾ ਤਲਬ

04/18/2018 10:38:20 AM

ਨਵੀਂ ਦਿੱਲੀ— ਪਤਨੀ ਹਸੀਨ ਜਹਾਂ ਦੇ ਘਰੇਲੂ ਹਿੰਸਾ ਅਤੇ ਬੇਵਫਾਈ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਕੋਲਕਾਤਾ ਪੁਲਸ ਨੇ ਬੁੱਧਵਾਰ ਨੂੰ ਤਲਬ ਕੀਤਾ ਹੈ। ਜਿਸਦੇ ਬਾਅਦ ਉਹ ਕੋਲਕਾਤਾ 'ਚ ਹੀ ਰੁਕ ਗਏ, ਜਦਕਿ ਉਨ੍ਹਾਂ ਦੀ ਟੀਮ ਬੰਗਲੂਰ ਲਈ ਰਵਾਨਾ ਹੋ ਗਈ।

ਬੰਗਾਲ ਕ੍ਰਿਕਟ ਸੰਘ ਨੇ ਦੱਸਿਆ ਕਿ ਕਲ ਰਾਤ ਈਡਨ ਗਾਰਡਨਜ਼ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡਣ ਵਾਲਾ ਦਿੱਲੀ ਡੇਅਰਡੇਵਿਲਜ਼ ਦਾ ਇਹ ਤੇਜ਼ ਗੇਂਦਬਾਜ਼ 21 ਅਪ੍ਰੈਲ ਨੂੰ ਰਾਇਲ ਚੈਲੇਂਜਰਜ਼ ਬੰਗਲੂਰ ਦੇ ਖਿਲਾਫ ਹੋਣ ਵਾਲੇ ਮੈਚ ਦੇ ਲਈ ਟੀਮ ਦੇ ਨਾਲ ਨਹੀਂ ਗਿਆ ਹੈ।

ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ, 'ਡੇਅਰਡੇਵਿਲਜ਼ ਦੀ ਟੀਮ ਦੁਪਹਿਰ ਲਗਭਗ ਤਿੰਨ ਵਜੇ ਚੱਲੀ ਗਈ। ਪਰ ਸ਼ਮੀ ਨਹੀਂ ਜਾ ਸਕੇ, ਕਿਉਂਕਿ ਕੋਲਕਾਤਾ ਪੁਲਸ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਹੈ, ਉਨ੍ਹਾਂ ਦੇ ਡੇਅਰਡੇਵਿਲਜ਼ ਨਾਲ ਜੁੜਨ 'ਤੇ ਹਜੇ ਕੋਈ ਅਪਡੇਟ ਨਹੀਂ ਹੈ।

ਕੋਲਕਾਤਾ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਸ਼ਮੀ ਨੂੰ ਕਲ ਤਲਬ ਕੀਤਾ ਗਿਆ ਹੈ, ਪਰ ਪਤਾ ਚੱਲਿਆ ਹੈ ਕਿ ਸ਼ਮੀ ਨੇ ਉਸ ਸਮੇਂ ਮੌਜੂਦਾ ਰਹਿਣ 'ਚ ਅਸਮਰੱਥਾ ਜਾਹਿਰ ਕੀਤੀ ਹੈ ਅਤੇ ਆਪਣੇ ਵਕੀਲਾਂ ਨੂੰ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੇਣ ਨੂੰ ਕਿਹਾ ਹੈ, ਪਿਛਲੇ ਮਹੀਨੇ ਪਤਨੀ ਦੇ ਘਰੇਲੂ ਹਿੰਸਾ ਅਤੇ ਬੇਵਫਾਈ ਦੇ ਦੋਸ਼ਾਂ ਦੇ ਬਾਅਦ ਸ਼ਮੀ ਪਹਿਲੀ ਬਾਰ ਕੋਲਕਾਤਾ ਆਏ ਸਨ, ਸ਼ਮੀ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Related News